
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ)- ਦਲਬੀਰ ਸਿੰਘ ਛੀਨਾ ਨੇ ਬਤੋਰ ਮੁੱਖ ਖੇਤੀਬਾੜੀ ਅਫਸਰ ਦਾ ਚਾਰਜ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਉਹ ਜਿਲ੍ਹਾ ਤਰਨਤਾਰਨ ਵਿਖੇ ਬਤੋਰ ਜਿਲ੍ਹਾ ਸਿਖਲਾਈ ਅਫਸਰ ਸਨ। ਉਹਨਾਂ ਨੇ ਸਾਲ 1985 ਵਿੱਚ ਖੇਤੀਬਾੜੀ ਵਿਭਾਗ ਵਿੱਚ ਆਪਣੀ ਸੇਵਾਕਾਲ ਬਤੋਰ ਇੰਸਪੈਕਟਰ ਜਿਲ੍ਹਾ ਸੰਗਰੂਰ ਤੋਂ ਸ਼ੁਰੂ ਕੀਤੀ।ਤਕਰੀਬਨ 31 ਸਾਲ ਦੀ ਵੱਖ/ਵੱਖ ਜਿਲ੍ਹਿਆ ਵਿੱਚ ਸੇਵਾ ਕਰਨ ਉਪਰੰਤ ਜਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫਸਰ ਬਣੇ।ਇਸ ਤੋਂ ਪਹਿਲਾਂ ਉਹ ਤਰਨਤਾਰਨ, ਫਿਰੋਜਪੁਰ, ਅਬੋਹਰ, ਪਟਿਆਲਾ ਅਤੇ ਗੁਰਦਾਸਪੁਰ ਜਿਲ੍ਹੇ ਵਿਖੇ ਵੱਖ/ਵੱਖ ਅੱਹੁਦਿਆਂ ਤੇ ਤੈਨਾਤ ਰਹੇ।ਜਿਲ੍ਹਾ ਅੰਮ੍ਰਿਤਸਰ ਵਿੱਚ ਉਹ ਪਹਿਲਾਂ ਵੀ ਬਤੋਰ ਵਿਸ਼ਾ ਵਸਤੂ ਮਾਹਿਰ ਪਲਾਂਟ ਪ੍ਰੋਟੇਕਸ਼ਨ ਦੀ ਸੇਵਾ ਕਰ ਚੁੱਕੇ ਹਨ।
ਇਸ ਮੋਕੇ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਅੱਹੁਦੇਦਾਰਾਂ, ਬਲਾਕ ਖੇਤੀਬਾੜੀ ਅਫਸਰਾਂ, ਹੈਡਕੁਆਟਰ ਤੇ ਤੈਨਾਤ ਸਮੂਹ ਸਟਾਫ ਵੱਲੋਂ ਸਵਾਗਤ ਕੀਤਾ ਗਿਆ।ਇਸ ਮੋਕੇ ਰਿਟਾਇਰਡ ਮੁੱਖ ਖੇਤੀਬਾੜੀ ਅਫਸਰ ਦਿਲਬਾਗ ਸਿੰਘ ਧੰਜੂ, ਸੀਨੀਅਰ ਐਨਾਲਿਸਟ ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ ਅਰਵਿੰਦਰ ਸਿੰਘ ਛੀਨਾ, ਖੇਤੀਬਾੜੀ ਅਫਸਰ ਰਣਜੋਤ ਸਿੰਘ, ਗੁਰਿੰਦਰ ਸਿੰਘ ਮੋਮੀ, ਪ੍ਰਿਤਪਾਲ ਸਿੰਘ, ਚਿਰੰਜੀ ਲਾਲ, ਗੁਰਦੇਵ ਸਿੰਘ, ਰਮਿੰਦਰ ਸਿੰਘ, ਕਸ਼ਮੀਰ ਸਿੰਘ ਬੋਹੜੂ, ਸਤਬੀਰ ਸਿੰਘ ਸੰਧੂ, ਗੁਰਦੀਪ ਸਿੰਘ, ਸਤਵਿੰਦਰ ਸਿੰਘ, ਬਲਜਿੰਦਰ ਸਿੰਘ ਛੀਨਾ, ਕਰਨ ਸਿੰਘ, ਅਮਰਜੀਤ ਸਿੰਘ ਬਲ, ਮਟਦੀਪ ਪੁਜਾਰਾ, ਭੁਪਿੰਦਰ ਸਿੰਘ, ਹਰਦੀਪ ਕੋਰ, ਹਰਨੇਕ ਸਿੰਘ ਅਤੇ ਹੋਰ ਸਮੂਹ ਸਟਾਫ ਹਾਜਰ ਸਨ।ਉਹਨਾਂ ਸਮੂਹ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸਾਨੀ ਹਿੱਤ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media