
ਲਹਿਰਾਗਾਗਾ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਲਾਇਬਰੇਰੀ ਲੇਹਲ ਕਲਾਂ ਦੀ ਸਥਾਪਤੀ ਲਈ ਪਿੰਡ ਲੇਹਲ ਕਲਾਂ ਦੇ ਨੌਜਵਾਨਾਂ ਵਲੋਂ ਇੱਕ ਸਭਾ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਅਸਿਸਟੈਂਟ ਪ੍ਰੋਫੈਸਰ ਨਿਰਮਲ ਸਿੰਘ ਸਰਾਓ, ਮਾਸਟਰ ਮਲਕੀਤ ਸਿੰਘ, ਪ੍ਰੋ. ਬੂਟਾ ਸਿੰਘ ਸਰਾਓ, ਮਾਸਟਰ ਗੁਲਜ਼ਾਰ ਸਿੰਘ, ਗੁਰਬਿੰਦਰ ਸ਼ਿੰਘ ਸਰਾਓ (ਬਬਲੂ), ਗੁਰਵੀਰ ਸ਼ਿੰਘ ਅਤੇ ਪਿੰਡ ਲੇਹਲ ਕਲਾਂ ਦੇ ਹੋਰ ਪਤਵੰਤਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਦਿੱਲੀ ਤੋਂ ਉਚੇਚੇ ਤੌਰ `ਤੇ ਪਹੁੰਚੇ ਡਾ. ਜਗਮੇਲ ਸ਼ਿੰਘ ਭਾਠੂਆਂ ਇੰਚਾਰਜ ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ ਨੇ ਦੱਸਿਆ ਕਿ ਪੁਸਤਕਾਂ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਮਹੱਤਵ ਹੈ, ਕਿਉਕਿ ਗਿਆਨ ਰਾਹੀਂ ਅਸੀਂ ਜੀਵਨ ਦੀ ਹਰ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਅਤੇ ਆਪਣੇ ਮਨ ਵਿਚਲ਼ੀਆਂ ਪਸ਼ੂ ਬਿਰਤੀਆਂ ਨੂੰ ਖਤਮ ਕਰਕੇ ਚੇਤਨਾ ਨੂੰ ਉਚਾਈਆਂ ਵੱਲ ਲਿਜਾ ਸਕਦੇ ਹਾਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media