
ਪੱਟੀ, 23 ਦਸਬੰਰ (ਅਵਤਾਰ ਸਿੰਘ ਢਿਲੋਂ)- ਬੀਤੀ ਰਾਤ ਪੱਟੀ ਸਹਿਰ ਵਿਚ ਸਿਟੀ ਪੁਲਿਸ ਥਾਣੇ ਦੇ ਨੇੜੇ ਚੋਰਾਂ ਵੱਲੋ ਇਕ ਦੁਕਾਨ ਦਾ ਦਰਵਾਜ਼ਾ ਤੋੜ ਕੇ ਕਪੜੇ ਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦੀ ਕੋਸ਼ਿਸ ਅਸਫਲ ਹੋ ਜਾਣ ਤੇ ਚੋਰੀ ਹੋਣ ਤੋ ਬਚ ਗਈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਉਹ ਕਾਰਖਾਨੇ ਵਾਲੀ ਗਲੀ ਕੋਰਟ ਰੋਡ ਉੱਪਰ ਮਲਕੀਤ ਰੈਡੀਮੇਡ ਤੇ ਟੈਲੀਕੋਮ ਦੀ ਦੁਕਾਨ ਕਰਦਾ ਹੈ। ਰਾਤ ਉਹ ਦੁਕਾਨ ਬੰਦ ਕਰਕੇ ਚਲਾ ਗਿਆ। ਬੀਤੀ ਰਾਤ 10 ਵਜ਼ੇ ਕਰੀਬ ਅਣਪਛਾਤੇ ਚੋਰਾਂ ਨੇ ਸੱਬਲ ਦੀ ਮਦਦ ਨਾਲ ਮੇਰੀ ਦੁਕਾਨ ਦਾ ਦਰਵਾਜ਼ਾ ਤੋੜ ਕੇ ਨਗਦੀ ਅਤੇ ਕਪੜੇ ਚੋਰੀ ਕਰਕੇ ਆਪਣੇ ਸਾਈਕਲ ਉਪਰ ਲੱਦ ਰਹੇ ਸੀ, ਦੁਕਾਨ ਦੀ ਰਖਵਾਲੀ ਕਰਨ ਵਾਲੇ ਚੌਕੀਦਾਰ ਵੱਲੋਂ ਰੌਲਾ ਪਾਉਣ ਤੇ ਉਕਤ ਚੋਰ ਵੱਲੋਂ ਚੋਰੀ ਕੀਤਾ ਸਮਾਨ, ਕੱਪੜੇ ਤੇ ਸਾਈਕਲ ਮੌਕੇ ਉਪਰ ਸੁੱਟ ਕੇ ਭੱਜ ਗਏ। ਚੌਕੀਦਾਰ ਵੱਲੋਂ ਸਮਾਨ, ਸੱਬਲ ਤੇ ਸਾਈਕਲ ਪੁਲਿਸ ਥਾਣਾ ਸਿਟੀ ਵਿਖੇ ਜਮਾਂ ਕਰਵਾ ਦਿੱਤਾ ਗਿਆ। ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media