ਬਠਿੰਡਾ, 24 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਦੀਪਕ ਬਾਂਸਲ ਨੇ ਆਪਣੀ ਚੁਣਾਵੀ ਮੁਹਿੰਮ ਨੂੰ ਤੇਜ ਕਰਦੇ ਹੋਏ ਬਠਿੰਡਾ ਦੇ ਗਾਂਧੀ ਮਾਰਕਿਟ, ਦਵਾਈਆਂ ਵਾਲੀ ਮਾਰਕੀਟ, ਸਬਜ਼ੀ ਮੰਡੀ, ਵਿੱਚ ਦੋੌਰਾ ਕਰਕੇ ਦੁਕਾਨਦਾਰਾਂ ਨਾਲ ਸੰਪਰਕ ਬਣਾਉਣ ਤੋ ਬਾਅਦ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਲਵਲੀ ਐਸਟਰੋ ਅਤੇ ਸੱਤਪਾਲ ਖੁਰਮੀ ਦੀ ਅਗਵਾਈ ਹੇਠ ਨੁੱਕੜ ਮੀਟਿੰਗਾਂ ਕੀਤੀਆ।ਇਸ ਚੋਣ ਮੁਹਿੰਮ ਵਿੱਚ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ।ਦੀਪਕ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ 10 ਸਾਲ ਮਾੜੇ ਰਾਜ-ਪ੍ਰਬੰਧ ਤੋਂ ਮੁਲਾਜ਼ਮ, ਵਪਾਰੀ, ਦੁਕਾਨਦਾਰ, ਮਜ਼ਦੂਰ ਅਤੇ ਕਿਸਾਨ ਬੁਰੀ ਤਰ੍ਹਾਂ ਹਤਾਸ਼ ਹਨ।ਇਸ ਵਾਰ ਪੰਜਾਬੀਆਂ ਨੂੰ ਤੀਜੇ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਮਿਲ ਗਈ ਹੈ।ਆਮ ਆਦਮੀ ਦੀ ਸਰਕਾਰ ਪੰਜਾਬ ਅਤੇ ਸਮੇਂ ਦੀ ਲੋੜ ਹੈ। ਇਸ ਮੋਕੇ ਉਹਨਾਂ ਦੇ ਨਾਲ ਕੇ.ਸੀ ਬੱਗਾ, ਰਾਮ ਸਿੰਘ, ਅਮਰਦੀਪ ਰਾਜਨ, ਸਤੀਸ਼ ਮਹੇਸ਼ਵਰੀ, ਗੁਰਸੇਵਕ ਸਿੰਘ, ਗੁਰਜੰਟ ਸਿੰਘ, ਪ੍ਰਦੀਪ ਮਿੱਤਲ, ਬਲਤੇਜ ਬਰਾੜ, ਰਾਣਾ ਬਠਿੰਡਾ, ਰਾਮ ਚੰਦਰ, ਐਡਵੋਕੇਟ ਨਵੀਨ ਗਰਗ ਆਦਿ ਹਾਜਰ ਸਨ।ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਨੇ ਜਨ ਸੰਪਰਕ ਮੁਹਿੰਮ ਦੇ ਤਹਿਤ ਬਠਿੰਡਾ ਦੇ ਰੋਜ ਗਾਰਡਨ ਵਿੱਚ ਵੱਖ ਵੱਖ ਖੇਤਰਾਂ ਨਾਲ ਸਬੰਧ ਰੱਖਦੇ ਲਫੀਂਗ ਅਤੇ ਕਲੈਂਪੀਗ ਕਲੱਬ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਇਸ ਮੋਕੇ ਬਠਿੰਡਾ ਸਹਿਰ ਦੀਆਂ ਮੁੱਖ ਸਮੱਸਿਆਵਾਂ ਤੇ ਵਿਚਾਰ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰੀ ਅਤੇ ਸਾਫ ਨਿਅਤ ਨਾਲ ਕੰਮ ਕਰਕੇ ਬਠਿੰਡਾ ਨੂੰ ਇੱਕ ਵਧੀਆ ਸ਼ਹਿਰ ਬਣਾਏਗੀ।ਉਨਾਂ ਨੇ ਕਲੱਬ ਦੇ ਮੈਬਰਾਂ ਨੂੰ ਅਪੀਲ ਕੀਤੀ ਕਿ ਤੁਸੀ ਸਾਰੇ ਅਰਵਿੰਦ ਕੇਜਰੀਵਾਲ ਦੀ ਇਸ ਲਹਿਰ ਦਾ ਹਿੱਸਾ ਬਣੋ ਤਾਂ ਕਿ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਅਤੇ ਹਰਾ ਭਰਾ ਬਣਾਇਆ ਜਾਵੇ।ਕਲੱਬ ਦੇ ਮੈਬਰਾਂ ਨੇ ਵੀ ਇਸ ਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦਾ ਭਰੋਸਾ ਦਿੱਤਾ।ਇਸ ਮੋੌਕੇ ਉਨਾਂ ਦੇ ਨਾਲ ਪੰਕਜ ਮਹੇਸ਼ਵਰੀ ਅਤੇ ਗੁਰਜੰਟ ਸਿੰਘ ਮੋਜੂਦ ਸਨ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media