
ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ: ਦਲਬੀਰ ਸਿੰਘ ਵੇਰਕਾ ਨੇ ਜੀ.ਟੀ ਰੋਡ ਜੰਡਿਆਲਾ ਗੁਰੂ ਵਿਖੇ ਦਫਤਰ ਦਾ ਉਦਘਾਟਨ ਕੀਤਾ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ੳਪਰੰਤ ਹਜ਼ੂਰੀ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਦੇ ਨਾਅਰੇ ਨੂੰ ਪੂਰਾ ਕੀਤਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬਾਦਲ ਸਾਹਿਬ ਨੇ ਹੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਮੇਤ ਗੁਰੂ ਘਰਾਂ ਦੀ ਸੁੰਦਰਤਾ ਅਤੇ ਸਾਂਭ ਸੰਭਾਲ ਬਾਰੇ ਸਹੀ ਤਰੀਕੇ ਨਾਲ ਕੰਮ ਕੀਤਾ ਹੈ। ਉਨਾਂ੍ਹ ਬੋਲਦਿਆਂ ਕਿਹਾ ਕਿ ਸਾਡੀ ਮੁਢਲੀ ਲੋੜ ਪਾਣੀ ਤੇ ਬਿਜਲੀ ਦੇ ਮਸਲੇ ਵੀ ਸਾਡੀ ਸਰਕਾਰ ਨੇ ਹੀ ਹੱਲ ਕੀਤੇ ਹਨ ਅਤੇ 24 ਘੰਟੇ ਬਿਜਲੀ ਦੇ ਕੇ ਕੀਤੇ ਹੋਏ ਵਾਅਦੇ ਪੂਰੇ ਕੀਤੇ ਹਨ। ਮਜੀਠੀਆ ਨੇ ਕਿਹਾ ਡਾ: ਵੇਰਕਾ ਪੜੇ-ਲਿਖੇ ਅਤੇ ਸੂਝਵਾਨ ਉਮੀਦਵਾਰ ਹਨ।ਇਨਾਂ੍ਹ ਨੂੰ ਸਾਰੇ ਹਲਕਾ ਵਾਸੀ ਅਪਣੇ ਆਪਸੀ ਭੇਦ-ਭਾਵ ਛੱਡ ਕੇ ਤਕੜੇ ਹੋ ਕੇ ਜਿਤਵਾਓ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਬਿਕਰਮ ਸਿੰਘ ਕੋਟਲਾ, ਦਲਜਿੰਦਰਬੀਰ ਸਿੰਘ ਵਿਰਕ, ਗੁਰਦਿਆਲ ਸਿੰਘ ਬੰਡਾਲਾ, ਅਡਵੋਕੇਟ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੋਂਸਲਰ, ਪ੍ਰੋਫੈਸਰ ਨੌਨਿਹਾਲ ਸਿੰਘ, ਮਨਜੀਤ ਸਿੰਘ ਗਰੋਵਰ, ਸੋਨੀ ਜੋਤੀਸਰ, ਮਨਜੀਤ ਸਿੰਘ ਤਰਸਿਕਾ, ਨਾਨਕ ਸਿੰਘ ਨਵਾਂ ਪਿੰਡ, ਦਵਿੰਦਰ ਸਿੰਘ ਬੋਬੀ ਖਾਨਕੋਟ, ਬਲਵਿੰਦਰ ਕੌਰ ਉਪ ਚੇਅਰਪਰਸਨ, ਸਕੱਤਰ ਸਿੰਘ ਦੇਵੀਦਾਸਪੁਰ, ਗੁਰਜੀਤ ਸਿੰਘ ਸਰਪੰਚ, ਸਲਵਿੰਦਰ ਸਿੰਘ ਰਾਜੂ, ਹਰਪ੍ਰੀਤ ਸਿੰਘ ਬਬਲੂ, ਬੂਟਾ ਸਿੰਘ ਦਸ਼ਮੇਸ਼ ਨਗਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media