ਅਦਾਕਾਰ ਤੇ ਪੱਤਰਕਾਰ ਜਸਵੰਤ ਜੱਸ, ਮੰਗਲ ਹਠੂਰ, ਡਾ. ਘਈ ਤੇ ਹਰਮੀਤ ਆਰਟਿਸਟ ਸਨਮਾਨਿਤ

ਰਾਮ ਤੀਰਥ, 26 ਦਸੰਬਰ (ਪੰਜਾਬ ਪੋਸਟ ਬਿਊਰੋ) ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵਲੋਂ 26ਵਾਂ ਸਾਲਾਨਾ ਸਨਮਾਨ ਸਮਾਰੋਹ ਅਦਾਰਾ `ਰਾਗ` ਅਤੇ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ, ਰਾਮ ਤੀਰਥ ਰੋਡ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸੀਨੀ: ਮੀਤ ਪ੍ਰਧਾਨ ਡਾ. ਅਨੂਪ ਸਿੰਘ, ਭੁਪਿੰਦਰ ਸਿੰਘ ਸੰਧੂ, ਸ਼ਾਇਰ ਜਸਵੰਤ ਹਾਂਸ, ਡਾ. ਧਰਮ ਸਿੰਘ, ਸਿਡਾਨਾ ਸੰਸਥਾ ਦੇ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਨੇ ਸਾਂਝੇ ਰੂਪ ਵਿੱਚ ਕੀਤੀ। ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਸਭਾ ਦੇ ਆਹੁਦੇਦਾਰਾਂ ਦੀ ਬਾਹਰੋਂ ਆਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ। ਇਸ ਵਾਰ ਉਘੇ ਪੱਤਰਕਾਰ, ਰੰਗਕਰਮੀ, ਫਿਲਮੀ ਅਤੇ ਦੂਰਦਰਸ਼ਨ ਦੇ ਅਦਾਕਾਰ ਜਸਵੰਤ ਸਿੰਘ ਜੱਸ ਨੂੰ `ਹਰਭਜਨ ਸਿੰਘ ਜੱਭਲ ਪੁਰਸਕਾਰ`, ਉਘੇ ਪੰਥਕ ਕਵੀ ਡਾ. ਗਿਆਨ ਸਿੰਘ ਘਈ ਨੂੰ ਗਿਆਨ ਸਿੰਘ ਕੰਵਲ ਸਭਿਆਚਾਰਕ ਕਲੱਬ ਅੰਮ੍ਰਿਤਸਰ ਦੇ ਸਹਿਯੋਗ ਨਾਲ `ਪ੍ਰੋ: ਮੋਹਨ ਸਿੰਘ ਔਜਲਾ ਪੁਰਸਕਾਰ`, ਪੰਜਾਬੀ ਦੇ ਨਾਮਵਰ ਗੀਤਕਰ ਸੀ੍ਰ ਮੰਗਲ ਹਠੂਰ ਨੂੰ `ਕਵੀ ਸੋਹਣ ਸਿੰਘ ਧੌਲ ਪੁਰਸਕਾਰ` ਅਤੇ ਨਾਮਵਰ ਆਰਟਿਸਟ ਹਰਮੀਤ ਨੂੰ `ਸੋਭਾ ਸਿੰਘ ਪੁਰਸਕਾਰ` 2016 ਪ੍ਰਦਾਨ ਕੀਤੇ ਗਏ।ਸਨਮਾਨ ਵਿੱਚ 1100 ਰੁਪਏ ਦੀ ਰਾਸ਼ੀ, ਸਨਮਾਨ ਚਿੰਨ ਅਤੇ ਸ਼ਾਲਾਂ ਦਿੱਤੀਆਂ ਗਈਆਂ। ਇਸ ਦੇ ਨਾਲ-ਨਾਲ ਸਿਡਾਨਾ ਦੇ ਡਾਇਰੈਕਟਰ ਡਾ. ਸਿਡਾਨਾ ਵਲੋਂ ਸਨਮਾਨਿਤ ਸਖਸ਼ੀਅਤਾਂ ਤੋਂ ਇਲਾਵਾ ਧਰਵਿੰਦਰ ਸਿੰਘ ਔਲਖ ਅਤੇ ਮੈਲਬੌਰਨ ਆਸਟਰੇਲੀਆ ਤੋਂ `ਅਜੀਤ` ਦੇ ਪ੍ਰਤੀਨਿੱਧ ਸਰਤਾਜ ਸਿੰਘ ਧੌਲ ਨੂੰ ਵੀ ਨਵੇਂ ਸਾਲ ਦੀਆਂ ਡਾਇਰੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਸਭਾ ਦੇ ਬੁਲਾਰੇ ਤੇ ਪੱਤਰਕਾਰ ਬਲਦੇਵ ਸਿੰਘ ਕੰਬੋ ਨੇ ਸਭਾ ਦੀਆਂ ਸਰਗਰਮੀਆਂ ਅਤੇ ਉਦੇਸ਼ਾਂ ਸਬੰਧੀ ਰਿਪੋਰਟ ਪੇਸ਼ ਕੀਤੀ।
ਜਸਬੀਰ ਸਿੰਘ ਝਬਾਲ ਦੀ ਸਰਪ੍ਰਸਤੀ ਅਤੇ ਮਲਵਿੰਦਰ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ `ਸਤਰੰਗੀ` ਦਾ 12ਵਾਂ ਅੰਕ ਅਤੇ ਉਭਰਦੇ ਕਥਾਕਾਰ ਵਰਿੰਦਰ ਆਜ਼ਾਦ ਦਾ ਨਵਾਂ ਕਹਾਣੀ ਸੰਗ੍ਰਹਿ `ਤਿੜਕੇ ਰਿਸ਼ਤੇ` ਲੋਕ ਅਰਪਣ ਕੀਤਾ ਗਿਆ, ਜਿਸ ਉਪਰ ਪ੍ਰਿੰ: ਗੁਰਬਾਜ ਸਿੰਘ ਤੋਲਾਨੰਗਲ ਵਲੋਂ ਖੋਜ ਭਰਪੂਰ ਪਰਚਾ ਵੀ ਪੜ੍ਹਿਆ ਗਿਆ। ਕਵੀ ਦਰਬਾਰ ਵਿੱਚ ਨਿਰਮਲ ਅਰਪਣ, ਨਿਰਮਲ ਕੋਟਲਾ, ਮੰਗਲ ਹਠੂਰ, ਚੰਨ ਬੋਲੇ ਵਾਲੀਆ, ਮੱਖਣ ਭੈਣੀ ਵਾਲਾ, ਮਹਾਂਬੀਰ ਸਿੰਘ ਗਿੱਲ, ਰਾਜਬੀਰ ਕੌਰ ਤੋਲਾ ਨੰਗਲ, ਵਰਿੰਦਰ ਕੌਰ ਪੰਨੂੰ, ਸਤਨਾਮ ਸਿੱਧੂ ਫਰੀਦਕੋਟੀ, ਤੇਜਿੰਦਰ ਸਿੰਘ ਛੀਨਾ, ਜੋਤੀ ਖੁੱਲਰ, ਰਾਜ ਕੁਮਾਰ ਰਾਜ ਆਦਿ ਵੱਲੋਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕੁਲਦੀਪ ਸਿੰਘ ਦਰਾਜਕੇ, ਚੰਨਾ ਰਾਣੀਵਾਲੀਆ, ਜਥੇ: ਅਮਰੀਕ ਸਿੰਘ ਸ਼ੇਰਗਿੱਲ, ਹਰਜਸ ਦਿਲਬਰ, ਕੁਲਵਿੰਦਰ ਸਿੰਘ ਕੰਵਲ, ਪਰਮਿੰਦਰ ਸਿੰਘ ਕੰਵਲ, ਅਜੀਤ ਸਿੰਘ ਨਬੀਪੁਰੀ, ਗਿਆਨੀ ਪਿਆਰਾ ਸਿੰਘ ਜਾਚਕ, ਚਰਨਜੀਤ ਸਿੰਘ ਅਜਨਾਲਾ, ਹਰਜੀਤ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ, ਹਰਭਜਨ ਸਿੰਘ ਬਰਾੜ, ਰਾਜਪਾਲ ਸ਼ਰਮਾ, ਹਰਦੀਪ ਗਿੱਲ ਅਦਾਕਾਰ, ਡਾ. ਲਖਵਿੰਦਰ ਸਿੰਘ ਗਿੱਲ, ਅਜਮੇਰ ਸਿੰਘ ਬਾਸਰਕੇ, ਦਿਲਬਾਗ ਸਿੰਘ ਸੈਕਟਰੀ, ਮਨਿੰਦਰ ਸਿੰਘ ਨੌਸ਼ਾਹਿਰਾ, ਲਖਵਿੰਦਰ ਸਿੰਘ ਲਾਲੀ ਕੋਹਾਲਵੀ, ਗੁਲਜਾਰ ਸਿੰਘ ਭਿੰਡਰ, ਓਮ ਪ੍ਰਕਾਸ਼ ਭਗਤ, ਸੰਧੂ ਬਟਾਲਵੀ, ਗਿਆਨੀ ਸੁਰਿੰਦਰ ਸਿੰਘ ਨਿਮਾਣਾ, ਇਤਿਹਾਸਕਾਰ ਏ.ਐਸ.ਦਲੇਰ, ਹਰਪਾਲ ਸਿੰਘ ਸ਼ਾਹ, ਹਰਵਿੰਦਰ ਸਿੰਘ ਸ਼ਾਹ, ਸੁਮੀਤ ਸਿੰਘ ਤਰਕਸ਼ੀਲ, ਡਾ. ਕਸ਼ਮੀਰ ਸਿੰਘ, ਜਗਤਾਰ ਮਾਹਲਾ, ਕਲਿਆਣ ਅੰਮ੍ਰਿਤਸਰੀ, ਕੁਲਵੰਤ ਸਿੰਘ ਕੰਤ, ਗੁਰਪ੍ਰੀਤ ਧੰਜਲ, ਬਲਦੇਵ ਰਾਜ ਸ਼ਰਮਾ, ਹਰਭਜਨ ਖੇਮਕਰਨੀ, ਰੂਪ ਭੱਟੀ, ਜੁਗਰਾਜ ਸਿੰਘ ਡੁਬਈ, ਜੀਤ ਗਿੱਲ, ਗੁਰਬਿੰਦਰ ਸਿੰਘ ਬਾਗੀ, ਗੁਰਵਿੰਦਰ ਸਿੰਘ ਕਲਸੀ, ਅਮਨਦੀਪ ਸਿੰਘ, ਅਕਾਸ਼ਦੀਪ ਸਿੰਘ ਔਲਖ, ਦਿਲਬਾਗ ਸਿੰਘ ਗਿੱਲ, ਰਾਜ ਚੋਗਾਵਾਂ, ਲੇਖਕਾਂ ਅਤੇ ਪੱਤਰ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ।
Punjab Post Daily Online Newspaper & Print Media