
ਅੰਮ੍ਰਿ੍ਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰ ਤੇ ਪੰਜਾਬ ਸਰਕਾਰ ਦੇ ਕੌਮੀ ਸ਼ਹੀਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਅਪਣਾਏ ਦੋਹਰੇ ਮਾਪਦੰਡਾਂ ਦੀਆਂ ਪਰਤਾਂ ਖੁੱਲ ਜਾਣ ਦੇ ਸਿਲਸਿਲੇ ਤਹਿਤ ਬੀਐਸਐਫ ਦੇ ਇਕ ਹੋਰ ਸ਼ਹੀਦ ਸਿਪਾਹੀ ਸੁਖਪਾਲ ਸਿੰਘ ਦੇ ਪਰਿਵਾਰ ਦੀ ਮੋਜੂਦਾ ਤਸਵੀਰ ਸਾਹਮਣੇ ਆਈ ਹੈ। 4 ਸਤੰਬਰ 1992 ਨੂੰ ਜੰਮੂ ਕਸ਼ਮੀਰ ਵਿਚ ਆਪਣੀ ਡਿਊਟੀ ਦੇ ਦੋਰਾਨ ਪਾਕ ਸਰਪ੍ਰਸਤੀ ਹਾਸਲ ਭਾਰਤ ਵਿਰੋਧੀ ਅੱਤਵਾਦੀਆਂ ਨਾਲ ਲੋਹਾ ਲੈ ਕੇ ਸ਼ਹੀਦੀ ਜਾਮ ਪੀਣ ਵਾਲੇ 54 ਬਟਾਲੀਅਨ ਬੀ.ਐਸ.ਐਫ ਤੇ ਸਿਪਾਹੀ ਸੁਖਪਾਲ ਸਿੰਘ ਨਿਵਾਸੀ ਪਿੰਡ ਹਰਦੋ ਪੁਤਲੀ ਡਾਕਖਾਨਾ ਕੋਟਲਾ ਗੁਜ਼ਰਾਂ ਤਹਿਸੀਲ ਅਜਨਾਲਾ ਦਾ ਪਰਿਵਾਰ ਅਜੇ ਵੀ ਕੌਮੀ ਸ਼ਹੀਦਾਂ ਵਾਲੀਆਂ ਸਹੂਲਤਾਂ ਤੋਂ ਵਾਂਝਾ ਹੈ। ਇਸ ਸਬੰਧੀ ਪੱਤਰਕਾਰਾਂ ਨਾਂਲ ਗੱਲਬਾਤ ਕਰਦਿਆਂ ਸ਼ਹੀਦ ਦੇ ਪਿਤਾ ਜੋਗਿੰਦਰ ਸਿੰਘ ਤੇ ਮਾਂ ਬੀਰ ਕੋਰ ਨਿਵਾਸੀ ਪਾਲਮ ਵਿਹਾਰ ਨਜ਼ਦੀਕ ਜੈਕਸਨ ਲੈਬੋਰਟਰੀ ਮਜੀਠਾ ਰੋਡ ਨੇ ਭਰੇ ਮਨ ਨਾਲ ਆਪਣੀ ਵਿਥਿਆ ਬਿਆਨ ਕਰਦਿਆਂ ਦੱਸਿਆ ਕਿ ਦਸੰਬਰ 1971 ਦੇ ਵਿਚ ਜਨਮੇ ਸੁਖਪਾਲ ਸਿੰਘ ਨੇ 1989 ਦੇ ਵਿਚ ਦਸਵੀਂ ਕਰਨ ਤੋਂ ਬਾਅਦ ਬੀਐਸਐਫ ਦੀ 53 ਬਟਾਂਲੀਅਨ ਵਿਚ ਭਰਤੀ ਹੋ ਗਿਆ।ਡੇਢ ਸਾਲ ਦੀ ਨੋਕਰੀ ਦੋਰਾਨ ਜੰਮੂ ਕਸ਼ਮੀਰ ਵਿਚ ਉਹ ਦੇਸ਼ ਵਿਰੋਧੀ ਅੱਤਵਾਦੀਆਂ ਨਾਲ ਮੁਕਾਬਲਾ ਕਰਦਾ ਹੋਏ ਸ਼ਹੀਦ ਹੋ ਗਿਆ। ਸਰਕਾਰ ਤੇ ਵਿਭਾਗ ਵਲੋਂ ਉਨ੍ਹਾਂ ਨੂੰ ਡੇਢ ਲੱਖ ਰੁਪਏ ਦੀ ਸਰਕਾਰੀ ਸਹਾਇਤਾ ਰਾਸ਼ੀ ਦੇਣ ਤੋਂ ਇਲਾਵਾ 600 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਵੀ ਲਗਾ ਦਿੱਤੀ। ਪਰ ਹੋਰ ਕੋਈ ਸਹੂਲਤ ਨਾ ਦਿੱਤੀ। ਇਸ ਤੋਂ ਬਾਅਦ ਸ਼ਹੀਦ ਦੀ ਮਾਂ ਪੁੱਤਰ ਦੇ ਵਿਯੋਗ ਵਿਚ ਸ਼ਮਸ਼ਾਨ ਘਾਟ ਦੇ ਅਕਸਰ ਗੇੜੇ ਲਗਾਉਂਦੀ ਰਹਿੰਦੀ ਸੀ। ਜਿਸ ਦੇ ਤੁਰੰਤ ਬਾਅਦ ਪਰਿਵਾਰਕ ਮੈਂਬਰ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਦੇ ਨਜਦੀਕ ਪਾਲਮ ਵਿਹਾਰ ਵਿਖੇ ਸ਼ਿਫਟ ਹੋ ਗਏ ਤੇ 12 ਮਰਲੇ ਦਾ ਇਕ ਪਲਾਟ ਲੈ ਕੇ ਰੋਜੀ ਰੋਟੀ ਦਾ ਜੁਗਾੜ ਕਰਕੇ ਜੀਵਨ ਗੁਜਰ ਬਸਰ ਕਰਨ ਲੱਗੇ। ਸ਼ਹੀਦ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਨੇ ਦੱਸਿਆ ਕਿ ਜਿਥੇ ਉਨ੍ਹਾਂ ਨੂੰ ਕੋਈ ਕੌਮੀ ਸ਼ਹੀਦ ਵਾਲੀ ਸਹੂਲਤ ਨਹੀਂ ਮਿਲੀ ਜਿਸ ਵਿਚ ਗੈਸ ਏਜੰਸੀ ਤੇ ਪੈਟ੍ਰੋਲ ਪੰਪ ਦਾ ਲਾਇਸੰਸ, 5 ਕਿੱਲੇ ਵਾਹੀਯੋਗ ਜ਼ਮੀਨ, 5 ਮਰਲੇ ਦਾ ਰਿਹਾਇਸ਼ੀ ਪਲਾਟ ਤੇ ਨਕਦ ਰਾਸ਼ੀ ਸ਼ਾਮਲ ਹੈ, ਨਹੀਂ ਮਿਲੀ।ਉਥੇ ਭੂ ਮਾਫੀਆ ਦੇ ਵਲੋਂ ਉਨ੍ਹਾਂ ਦੇ ਪਲਾਟ ਨੂੰ ਫਰਜੀਵਾੜੇ ਦਾ ਸ਼ਿਕਾਰ ਬਣਾਉਂਦੇ ਹੋਏ ਕਿਸੇ ਹੋਰ ਨੂੰ ਵੇਚ ਦਿੱਤਾ ਹੈ ਜਦੋਂ ਕਿ ਰਜਿਸਟਰੀ ਉਨ੍ਹਾਂ ਦੇ ਨਾਮ ਤੇ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹੀਦ ਦੀ ਸ਼ਹੀਦੀ ਦਾ ਵਾਸਤਾ ਪਾ ਚੁੱਕੇ ਹਨ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ।ਉਧਰ ਪਰਿਵਾਰ ਦਾ ਹਾਲ ਚਾਲ ਜਾਨਣ ਪਹੁੰਚੇ ਉਘੇ ਸਮਾਜ ਸੇਵਕ ਬਲਜਿੰਦਰ ਸਿੰਘ ਮੱਟੂ ਨੇ ਇਸ ਮਾਮਲੇ ਨੂੰ ਉਪਰ ਤੱਕ ਉਠਾਏ ਜਾਣ ਦਾ ਵਿਸ਼ਵਾਸ਼ ਦਿਵਾਉਣ ਦੇ ਨਾਲ ਨਾਂਲ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਬੀ.ਐਸ.ਐਫ ਉਚ ਅਧਿਕਾਰੀਆਂ ਨੂੰ ਸ਼ਹੀਦ ਪਰਿਵਾਰ ਦੇ ਮਸਲੇ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਹੈ। ਇਸ ਮੋਕੇ ਸ਼ਹੀਦ ਦਾ ਛੋਟਾ ਭਰਾ ਪ੍ਰਿਤਪਾਲ ਸਿੰਘ, ਭਰਜਾਈ ਸਰਬਜੀਤ ਕੋਰ, ਭਰਜਾਈ ਬਲਵਿੰਦਰ ਕੋਰ, ਭਤੀਜੀਆਂ ਅਮਨਦੀਪ ਕੋਰ, ਰਾਜਬੀਰ ਕੋਰ ਤੇ ਮਧੂਬਾਲਾ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media