
ਬਠਿੰਡਾ, 28 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵੱਲੋਂ ਸੀਨੀਅਰ ਸਿਟੀਜਨ ਕਾਉਂਸਿਲ ਦੇ ਨਾਲ ਬਰਥ-ਡੇ ਸੈਲੀਬਰੇਸ਼ਨ ਕੀਤਾ ਗਿਆ। ਸੀਨੀਅਰ ਸਿਟੀਜਨ ਕਾਉਂਸਿਲ ਦੇ ਤਕਰੀਬਨ 50 ਲੋਕਾਂ ਨੇ ਭਾਗ ਲਿਆ। ਜਿਸ ਵਿੱਚ ਦਸੰਬਰ ਵਿੱਚ ਪੈਦਾ ਹੋਏ ਸੀਨੀਅਰ ਸਿਟੀਜਨਸ ਦਾ ਕੇਕ ਕਟਿੰਗ ਕੀਤਾ ਗਿਆ। ਇਸ ਮੌਕੇ ਰਿਟਾ. ਸੀਨੀਅਰ ਪਿਡਿਆਟਰਿਸ਼ਨ ਡਾ. ਜੋਤ ਰਾਮ ਜੈਨ, ਡਾ. ਕੁਸੁਮ ਲਤਾ ਗੋਇਲ ਰਿਟਾ. ਪ੍ਰਿੰਸੀਪਲ ਐਸ.ਐਸ.ਡੀ ਗਰਲਜ ਕਾਲਜ ਅਤੇ ਚਮਕੌਰ ਸਿੰਘ ਰਿਟਾ. ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੇਂਡਰੀ ਸਕੂਲ ਤਲਵੰਡੀ ਸਾਬੋ ਨੂੰ ਉਪਹਾਰ ਦੇਕੇ ਉਨ੍ਹਾਂ ਦਾ ਜਨਮਦਿਨ ਮਨਾਇਆ ਗਿਆ। ਮੈਕਸ ਹਸਪਤਾਲ ਦੇ ਮਾਰਕੇਟਿੰਗ ਨਿਤੀਸ਼ ਖੁਰਾਨਾ ਨੇ ਸੀਨੀਅਰ ਸਿਟੀਜਨਸ ਮੈਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੀਨੀਅਰ ਸਿਟੀਜਨ ਵੱਲੋਂ ਹਮੇਸ਼ਾ ਹੀ ਸਮਾਜ ਨੂੰ ਬੇਹਤਰ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਸਹਿਯੋਗ ਦਿੱਤਾ ਹੈ।ਹੁਣ ਸਾਡੀ ਵਾਰੀ ਹੈ ਕਿ ਅਸੀ ਇਨ੍ਹਾਂ ਦੇ ਲਈ ਕੁਝ ਕਰ ਸਕੀਏ। ਇਸ ਮੌਕੇ ਮੈਕਸ ਹਸਪਤਾਲ ਮੈਡੋਕ ਸੈਂਟਰ ਹੈਡ ਡਾ. ਸੁਸ਼ੀਲ ਕੋਤਰੂ ਨੇ ਸੀਨੀਅਰ ਸਿਟੀਜਨਸ ਨੂੰ ੁੱਗਰ ਤੋਂ ਬਚਾਵ ਸੰਬੰਧੀ ਜਾਗਰੂਕ ਕੀਤਾ। ਉਨ੍ਹਾਂ ਨੇ ਖਾਣ ਸੰਬੰਧੀ ਆਦਤਾਂ ਨੂੰ ਲੈ ਕੇ ਵੀ ਡਾ. ਕੋਤਰੂ ਨੇ ਬੜੇ ਹੀ ਮਜਾਕਿਆ ਮਾਹੌਲ ਵਿੱਚ ਸਮਝਾਇਆ।ਉਥੇ ਹੀ ਯੂਰੋਲਾਜਿਸਟ ਡਾ. ਅਰੂਣ ਮੱਕੜ ਨੇ ਬੁਰਜੁਗਾਂ ਵਿੱਚ ਪੇੱਾਬ ਨੂੰ ਲੈ ਕੇ ਹੋਣ ਵਾਲੀਆਂ ਸਮੱਸਿਆਵਾਂ ਸੰਬੰਧੀ ਉਨ੍ਹਾਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਨਿਜਾਤ ਪਾਉਣ ਲਈ ਘਰੇਲੂ ਨੁਸਖੇ ਵੀ ਦੱਸੇ। ਪ੍ਰੋਗਰਾਮ ਦੌਰਾਨ ਸੀਨੀਅਰ ਸਿਟੀਜਨ ਕਾਉਂਸਿਲ ਪ੍ਰਧਾਨ ਐਡਵੋਕੇਟ ਗੁਰਬਚਨ ਗੁਪਤਾ ਨੇ ਮੈਕਸ ਹਸਪਤਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਹੀ ਖੁਸ਼ੀ ਹੈ ਕਿ ਮੈਕਸ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਕਿ ਉਹ ਮਸਤੀ ਦੇ ਨਾਲ ਸਿਹਤ ਦਾ ਖਿਆਲ ਰੱਖਣ ਲਈ ਜਾਗਰੂਕ ਕੀਤਾ। ਇਸ ਮੌਕੇ ਮਾਰਕੇਟਿੰਗ ਤੋਂ ਡਾ. ਆੂੱ ਸਿੰਗਲਾ ਅਤੇ ਅੁੱਤੋੱ ਮੌਕੇ ਤੇ ਮੌਜੂਦ ਰਹੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media