
ਧੂਰੀ, 28 ਦਸੰਬਰ (ਪ੍ਰਵੀਨ ਗਰਗ)- ਇਸਤਰੀ ਅਕਾਲੀ ਦਲ ਜ਼ਿਲਾ ਸੰਗਰੂਰ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਖਾਲਸਾ ਨੇ ਔਰਤਾਂ ਨਾਲ ਮੀਟਿੰਗਾਂ ਕਰਨ ਉਪਰੰਤ ਵਿਧਾਨ ਸਭਾ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਵਜੋਂ ਆਪਣਾ ਦਾਵਾ ਪੇਸ਼ ਕਰਦਿਆਂ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋ ਅਕਾਲੀ ਦਲ ਦੀ ਇੱਕ ਵਫਾਦਾਰ ਵਰਕਰ ਦੇ ਤੌਰ `ਤੇ ਹਲਕੇ ਦੇ ਲੋਕਾਂ ਵਿੱਚ ਵਿਚਰ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਕੌਂਸਲ ਧੂਰੀ ਦੇ ਵਾਰਡ ਨੰਬਰ 1 ਤੋਂ ਚੋਣ ਵੀ ਲੜ ਚੁੱਕੀ ਹੈ ਅਤੇ ਵਿਧਾਨ ਸਭਾ, ਲੋਕ ਸਭਾ ਤੇ ਹੋਰ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਉਹਨਾਂ ਦੀ ਜਿੱਤ ਲਈ ਅਹਿਮ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਜੇਕਰ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਇਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿੱਚ ਪਾਏਗੀ।ਇਸ ਮੀਟਿੰਗ ਵਿੱਚ ਸ਼ਹਿਰੀ ਮੀਤ ਪ੍ਰਧਾਨ ਸੁਰਿੰਦਰ ਕੌਰ ਮਾਨ, ਜਸਵਿੰਦਰ ਕੌਰ ਮੀਤ ਪ੍ਰਧਾਨ, ਕੁਲਦੀਪ ਕੌਰ, ਅਮਰਜੀਤ ਕੌਰ ਤੋਂ ਇਲਾਵਾ ਹਰਨੇਕ ਸਿੰਘ ਦੀਵਾਨ ਐਸ.ਸੀ.ਵਿੰਗ ਧੂਰੀ, ਸਰਵਨ ਸਿੰਘ ਮੱਲੂਮਾਜਰਾ ਦਿਹਾਤੀ, ਸੂਰਜ ਭਾਨ ਸਲਾਹਕਾਰ, ਜੋਗਿੰਦਰ ਸਿੰਘ ਖਾਲਸਾ, ਐਡਵੋਕੇਟ ਦੀਪਕ ਗੋਇਲ, ਨਰੇਸ਼ ਕੁਮਾਰ ਬਿੱਟੂ, ਰਾਜ ਕੁਮਾਰ ਰਾਜੂ, ਵਿਜੈ ਜੈਨ, ਮਹਿੰਦਰ ਪਾਲ ਗੋਇਲ, ਮਦਨ ਲਾਲ ਮੋਦੀ ਪ੍ਰਧਾਨ ਖਾਟੂ ਸ਼ਾਮ ਪ੍ਰਚਾਰ ਮੰਡਲ ਅਤੇ ਕੁਝ ਕੌਂਸਲਰ ਵੀ ਹਾਜ਼ਰ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media