Wednesday, October 7, 2026

ਮੰਤਰੀ ਜਿਆਣੀ ਨੇ ਪਿੰਡ ਕਰਨੀਖੇੜਾ ਵਿੱਚ ਸਕਿਲ ਸੈਂਟਰ ਦੀ ਕੀਤੀ ਸ਼ੁਰੂਆਤ

ppn2812201609
ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਸਰਹੱਦੀ ਪਿੰਡ ਕਰਨੀਖੇੜਾ ਵਿਚ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਕੈਬੀਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਕਿਲ ਸੈਂਟਰ ਦੀ ਸ਼ੁਰੂਆਤ ਕੀਤੀ। ਇਸ ਮੋਕੇ ਸਕਿਲ ਡਿਵੈਲਪਮੈਂਟ ਦੇ ਜ਼ਿਲ੍ਹਾ ਮੈਨੇਜ਼ਰ ਸਾਜਨ ਮਿੱਢਾ, ਏਰੀਆ ਮੈਨੇਜ਼ਰ ਸ਼ੀਨਮ ਕੁੱਕੜ, ਹੈਡ ਜਸਵੀਰ ਕੌਰ, ਬੀ.ਡੀ.ਪੀ.ਓ ਨਿਰਮਲ ਸਿੰਘ, ਏ.ਡੀ.ਸੀ ਦਫ਼ਤਰ ਦੇ ਨੁਮਾਇੰਦੇ ਹਰਮੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੰਤਰੀ ਜਿਆਣੀ ਨੇ ਕਿਹਾ ਕਿ ਇਸ ਸਕਿਲ ਸੈਂਟਰ ਵਿਚ ਜ਼ਰੂਰਤਮੰਦ ਪਰਿਵਾਰਾਂ ਨੂੰ ਮੁਫ਼ਤ ਰੋਜ਼ਗਾਰ ਮੁੱਖੀ ਕੋਰਸ ਕਰਵਾਏ ਜਾਣਗੇ।ਤਾਕਿ ਉਹ ਟ੍ਰੇਨਿੰਗ ਲੈਣ ਤੋਂ ਬਾਅਦ ਆਤਮ ਨਿਰਭਰ ਹੋ ਸਕਣ।ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਕੰਪਿਉਟਰ, ਸਿਲਾਈ, ਕਢਾਈ, ਬਿਊਟੀ ਪਾਰਲਰ ਸਮੇਤ ਹੋਰ ਕੋਰਸ ਵੀ ਕਰਵਾਏ ਜਾਣਗੇ।ਇਸ ਮੌਕੇ ਪਿੰਡ ਦੇ ਸਰਪੰਚ ਮੋਹਨ ਲਾਲ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply