Saturday, July 4, 2026

ਬੀ.ਐਸ.ਐਫ ਨੇ ਪ੍ਰਦਰਸ਼ਨੀ ਲਗਾ ਕੇ ਪਿੰਡ ਦੇ ਲੋਕਾਂ ਨੂੰ ਹਥਿਆਰਾਂ ਦੀ ਦਿੱਤੀ ਜਾਣਕਾਰੀ

ppn2812201613
ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ)- ਬੀਐਸਐਫ ਦੀ 90ਵੀਂ ਬਟਾਲੀਅਨ ਵੱਲੋਂ ਸਰਹੱਦੀ ਪਿੰਡ ਸਿਵਾਨਾ ਅਤੇ ਬਾਰੇਕਾਂ ਵਿਚ ਹਥਿਆਰਾਂ ਦੀ ਪ੍ਰਦਰਸ਼ਨੀ ਲਗਾ ਕੇ ਪਿੰਡਾਂ ਦੇ ਲੋਕਾਂ ਨੂੰ ਇਸ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੀਐਸਅੇਫ ਦੇ ਜਵਾਨਾਂ ਨੇ ਜੰਗ ਦੇ ਸਮੇਂ ਇਨ੍ਹਾਂ ਹਥਿਆਰਾਂ ਨੂੰ ਕਿਨੀ ਤੇਜੀ ਨਾਲ ਚਲਾਉਣ ਅਤੇ ਵਰਤਣ ਸਬੰਧੀ ਕਰਤਬ ਵੀ ਵਿਖਾਏ।ਇਸ ਮੌਕੇ ਬੀਐਸਐਫ ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਬੀਐਸਐਫ ਅਤੇ ਸਰਹੱਦੀ ਪਿੰਡਾਂ ਦੇ ਲੋਕ ਇੱਕ ਦੂਸਰੇ ਨਾਲ ਆਪਸੀ ਤਾਲਮੇਲ ਬਣਾਏ ਰਹਿੰਦੇ ਹਨ ਅਤੇ ਬੀਐਸਐਫ ਸਮਾਜਿਕ ਕੰਮਾਂ ਵਿਚ ਵੀ ਪਿੰਡਾਂ ਦੇ ਲੋਕਾਂ ਦੇ ਨਾਲ ਰਹਿੰਦੀ ਹੈ। ਉਨ੍ਹਾਂ ਨੇ ਪਿੰਡਾਂ ਦੇ ਨੋਜ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵੱਲੋਂ ਧਿਆਨ ਹਟਾਕੇ ਖੇਡਾਂ ਅਤੇ ਸਮਾਜ ਸੇਵਾ ਵਿਚ ਆਪਣਾ ਧਿਆਨ ਲਗਾਉਣ ਜਿਸ ਨਾਲ ਸਾਡਾ ਦੇਸ਼ ਹੋਰ ਮਜ਼ਬੂਤ ਬਣ ਸਕੇ।ਇਸ ਮੌਕੇ ਬੀ.ਐਸ.ਐਫ ਦੇ ਡਿਪਟੀ ਕਮਾਂਡੈਂਟ ਜੇ.ਆਰ. ਚੋਧਰੀ, ਸਹਾਇਕ ਕਮਾਂਡੈਂਟ ਨਰਿੰਦਰ ਸਿੰਘ ਭਾਟੀ, ਸੂਬੇਦਾਰ ਮੇਜ਼ਰ ਦੀਨੇਸ਼ ਕੁਮਾਰ ਨੇ ਵੀ ਸੰਬੋਧਤ ਕੀਤਾ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply