Saturday, October 10, 2026

ਸਿੱਖਿਆ ਵਿਭਾਗ ਪੰਜਾਬ ਨੇ ਆਪਣੀਆਂ ਜਿੰਮੇਵਾਰੀਆਅਧਿਆਪਕਾ ਤੇ ਥੋਪੀਆਂ – ਲਾਹੌਰੀਆ

ਜੰਡਿਆਲਾ ਗੁਰੂ, 28 ਦਸੰਬਰ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਨੇ ਆਪਣੀਆ ਜਿੰਮੇਵਾਰੀਆ ਅਧਿਆਪਕਾ ਦੇ ਮੋਢਿਆ `ਤੇ ਪਾ ਦਿੱਤੀਆ ਹਨ, ਲਾਹੌਰੀਆ ਨੇ ਦੱਸਿਆ ਕਿ ਅਧਿਆਪਕਾ ਦੀਆ ਸਰਵਿਸ ਬੁੱਕਾ ਆਨ ਲਾਈਨ ਕਰਵਾਉਣ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਹੈ ਪਰ ਵਿਭਾਗ ਵਲੋਂ ਅਧਿਆਪਕਾ ਨੂੰ ਆਪੋ ਆਪਣੀਆਂ ਸਰਵਿਸ ਬੁੱਕਾਂ ਆਨ ਲਾਈਨ ਕਰਵਾਉਣ ਲਈ ਕਿਹਾ ਗਿਆ ਹੈ, ਲਾਹੌਰੀਆ ਨੇ ਦੱਸਿਆ ਕਿ ਅਧਿਆਪਕ ਪਹਿਲਾ ਘੱਟ ਗਿਣਤੀ ਵਾਲੇ ਬੱਚਿਆਂ ਦੀਆਂ ਲਿਸਟਾਂ ਹੀ ਭੇਜਦੇ ਸਨ, ਪਰ ਇਸ ਵਾਰ ਵਿਭਾਗ ਨੇ ਇਹ ਲਿਸਟਾ ਆਨ ਲਾਈਨ ਹੈਂਡ ਟੀਚਰਾ ਪਾਸੋ ਮੰਗੀਆ ਹਨ, ਜਦੋ ਕਿ ਇਹ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਹੈ, ਲਾਹੌਰੀਆ ਨੇ ਸਿੱਖਿਆ ਵਿਭਾਗ ਤੇ ਜੋਰ ਦਿੱਤਾ ਕਿ ਉਹ ਆਪਣੇ ਕੰਮ ਅਧਿਆਪਕਾਂ `ਤੇ ਨਾ ਥੋਪੇ, ਸਗੋ ਆਪਣੇ ਕੰਮ ਵਿਭਾਗ ਆਪ ਕਰੇ, ਇਸ ਮੌਕੇ ਗੁਰਪ੍ਰੀਤ ਸਿੰਘ ਬਾਜਵਾ, ਹਰਪ੍ਰੀਤ ਸਿੰਘ ਤੁੰਗ,ਨਵਦੀਪ ਸਿੰਘ ਵਿਰਕ, ਰਾਜਨ ਸ਼ਰਮਾ, ਸੁਰਿੰਦਰ ਸਿੰਘ ਬਾਠ, ਗੁਰਪ੍ਰਤਾਪ ਸਿੰਘ ਗਿੱਲ, ਹਰਮਨ ਅਰੋੜਾ, ਗੁਰਿੰਦਰ ਸਿੰਘ ਨਿੱਜਰ ਆਦਿ ਆਗੂ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply