ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਭਾਜਪਾ ਦੀ ਵਿਜੈ ਸੰਕਲਪ ਰੱਥ ਯਾਤਰਾ ਦਾ ਅੱਜ ਸ਼ਾਮ ਫਾਜ਼ਿਲਕਾ ਪਹੁੰਚਣ ਤੇ ਭਾਜਪਾ ਅਹੁੱਦੇਦਾਰਾਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਫਾਜ਼ਿਲਕਾ ਤੋਂ ਲਗਭਗ 15 ਕਿਲੋਮੀਟਰ ਦੂਰ ਪਿੰਡ ਲਾਧੂਕਾ ਤੋਂ ਹੀ ਵਰਕਰ ਮੋਟਰ ਸਾਇਕਲ ਰੈਲੀ ਦੇ ਨਾਲ ਰੱਥ ਨੂੰ ਫਾਜ਼ਿਲਕਾ ਲੈਕੇ ਪਹੁੰਚੇ। ਇਸ ਤੋਂ ਪਹਿਲਾਂ ਮੰਡੀ ਲਾਧੂਕਾ ਵਿਚ ਵੀ ਰੱਥ ਦੇ ਨਾਲ ਆਏ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੈ ਸਾਂਪਲਾ ਅਤੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਸਵਾਗਤ ਕੀਤਾ ਗਿਆ।ਉੱਥੇ ਸਥਾਨਕ ਚੌਂਕ ਘੰਟਾਘਰ ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆ ਨੇ ਰੱਥ ਯਾਤਰਾ ਦਾ ਸਵਾਗਤ ਕੀਤਾ।ਇਹ ਵਿਜੈ ਸੰਕਲਪ ਰੱਥ ਯਾਤਰਾ ਹੁਸੈਨੀਵਾਲਾ ਫਿਰੋਜ਼ਪੁਰ ਤੋਂ ਸ਼ੁਰੂ ਹੋਈ। ਇਸ ਤੋਂ ਬਾਅਦ ਇਹ ਰੱਥ ਯਾਤਰਾ ਮੰਡੀ ਲਾਧੂਕਾ ਵਿਚ ਪਹੁੰਚੀ ਜਿੱਥੇ ਵਿਜੈ ਸਾਂਪਲਾ ਨੇ ਜਨਸਭਾ ਨੂੰ ਸੰਬੋਧਤ ਕੀਤਾ।ਇਸ ਤੋਂ ਇਲਾਵਾ ਵਿਜੈ ਸੰਕਲਪ ਰੱਥ ਯਾਤਰਾ ਫਾਜ਼ਿਲਕਾ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਘੰਟਾਘਰ ਪਹੁੰਚੀ। ਜਿੱਥੇੇ ਵਿਜੈ ਸਾਂਪਲਾਂ ਅਤੇ ਮੰਤਰੀ ਜਿਆਣੀ ਨੇ ਹਾਜ਼ਰ ਵਰਕਰਾਂ ਨੂੰ ਸੰਬੋਧਤ ਕੀਤਾ। ਸੰਬੋਧਤ ਕਰਦੇ ਹੋਏ ਮੰਤਰੀ ਜਿਆਣੀ ਨੇ ਕਿਹਾ ਕਿ ਇਸ ਵਾਰ ਭਾਜਪਾ ਸਰਕਾਰ ਵੱਲੋਂ ਪੰਜਾਬ ਭਰ ਵਿਚ ਵਿਸ਼ੇਸ਼ਕਰਕੇ ਫਾਜ਼ਿਲਕਾ ਵਿਚ ਕਰਵਾਏ ਡੇਢ ਸੋ ਕਰੋੜ ਤੋਂ ਵੱਧ ਦੇ ਵਿਕਾਸ ਕੰਮਾਂ ਦੀ ਬਦੋਲਤ ਲੋਕਾਂ ਦ ਵਿਚਕਾਰ ਜਾਵੇਗੀ ਅਤੇ ਵਿਕਾਸ ਨੂੰ ਜਾਰੀ ਰੱਖਣ ਦੇ ਨਾਂ ਤੇ ਵੋਟ ਮੰਗੇਗੀ। ਉੱਥੇ ਪ੍ਰਦੇਸ਼ ਪ੍ਰਧਾਨ ਸਾਂਪਲਾ ਨੇ ਕਿਹਾ ਕਿ ਇਹ ਰੱਥ ਯਾਤਰਾ ਰਾਜ ਦੇ ਉਨ੍ਹਾਂ ਸਾਰਿਆਂ 23 ਹਲਕਿਆਂ ਵਿਚ ਜਾਵੇਗੀ ਜਿੱਥੇ ਜਿੱਥੇ ਭਾਜਪਾ ਨੇ ਪਿਛਲੀ ਵਾਰ ਚੋਣ ਲੜੀ ਸੀ ਅਤੇ ਇਸ ਸਰਕਾਰ ਵਿਚ ਪੂਰੇ ਹੋਏ ਵਾਅਦਿਆਂ ਦੇ ਦੰਮ ਤੇ ਅਗਲੀਆਂ ਚੋਣਾਂ ਵਿਚ ਸਾਰਿਆਂ 23 ਸੀਟਾਂ ਤੇ ਜਿੱਤ ਦਾ ਝੰਡਾ ਲਹਿਰਾਏਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media