
ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) – ਅਨੇਕਾਂ ਹੀ ਐਵਾਰਡਾਂ ਨਾਲ ਸਨਮਾਨਿਤ ਅਤੇ ਲਿਮਕਾ ਬੁਕ ਵਿੱਚ ਨਾਮ ਦਰਜ਼ ਕਰਵਾ ਚੁਕੇ ਜਾਣੇ ਪਛਾਣੇ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਨੂੰ 91ਵੀਂ ਸਲਾਨਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕਾਨਫਰੰਸ ਵਿਚ ਆਈ.ਐਮ.ਏ ਰਾਸ਼ਟਰੀ ਪ੍ਰਧਾਨ ਪ੍ਰਸੰਸਾ ਪੱਤਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਸਰ ਵਿਖੇ ਹੋਈ ਇਸ ਕਾਨਫਰੰਸ ਵਿਚ ਦੇਸ਼ ਵਿਦੇਸ਼ ਤੋਂ ਅਨੇਕਾਂ ਡਾਕਟਰਾਂ ਨੇ ਭਾਗ ਲਿਆ।ਡਾ. ਨੇਕੀ ਨੂੰ ਇਹ ਸਨਮਾਨ ਉਨਾਂ ਵਲੋਂ ਮੈਡੀਕਲ ਖੇਤਰ ਵਿਚ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਆਈ.ਐਮ.ਏ ਰਾਸ਼ਟਰੀ ਪ੍ਰਧਾਨ ਡਾ. ਐਸ.ਐਸ ਅਗਰਵਾਲ ਅਤੇ ਆਨਰੇਰੀ ਸਕੱਤਰ ਜਨਰਲ ਡਾ. ਕੇ.ਕੇ ਅਗਰਵਾਲ ਵਲੋਂ ਸਾਂਝੇ ਤੌਰ `ਤੇ ਦਿਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media