
ਬਠਿੰਡਾ, 30 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਵੇ ਸਾਲ ਦੀ ਆਮਦ ਤੇ ਨਸ਼ਾਂ ਤਸਕਰਾਂ ਤੇ ਸਿੰਕਜਾਂ ਕੱਸਦਿਆ ਬਠਿੰਡਾ ਪੁਲਿਸ ਨੇ ਲੱਖਾਂ ਰੁਪਏ ਦੀ ਸਿਥੈਟਿਕ ਡਰੱਗਸ ਨਾਲ ਇੱਕ ਔਰਤ ਅਤੇ ਪੁਰਸ਼ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾਂ ਹਾਸਲ ਕੀਤੀ ਹੈ।ਐਸ.ਪੀ.ਐਚ ਡਾ. ਨਾਨਕ ਸਿੰਘ ਨੇ ਦੱਸਿਆ ਕਿ ਨਵੇ ਸਾਲ ਦੀ ਆਮਦ ਦੇ ਸੁਰਖਿਆ ਪ੍ਰੰਬਧਾਂ ਦੇ ਚੱਲਦਿਆਂ ਪੁਲਿਸ ਵੱਲੋਂ ਪੂਰੇ ਜਿਲੇ ਵਿਚ ਨਾਕਾਂ ਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ ।ਪੁਲਿਸ ਦੇ ਸਪੈਸ਼ਲ ਸਟਾਫ ਥਾਣੇਦਾਰ ਪਰਵਿੰਦਰ ਸਿੰਘ ਅਤੇ ਥਾਣਾ ਮੌੜ ਦੇ ਥਾਣੇਦਾਰ ਸੁਖਜਿੰਦਰ ਸਿੰਘ ਵੱਲੋ ਭੈਣੀ ਚੂਹੜ ਕੈਚੀਆਂ ਮੌੜ ਮੰਡੀ ਵਿਖੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਥਾਣੇਦਾਰ ਸੁਖਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕੁੱਝ ਲੋਕ ਸਿੰਥੈਟਿਕ ਡੱਰਗਸ ਦਾ ਕਾਰੋਬਾਰ ਕਰਦੇ ਹਨ ਅਤੇ ਪਟਿਆਲਾ ਤੋ ਆ ਰਹੇ ਹਨ।ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਫੋਰਡ ਆਈਕੋਨ ਕਾਰ ਨੰ: ਸੀ ਐਚ 03 ਯੂ 6677 ਸਵਾਰਾਂ ਗੁਰਦੀਪ ਸ਼ਰਮਾਂ ਵਾਸੀ ਹੋਮ ਲੈਡ ਬਠਿੰਡਾ ਅਤੇ ਪਰਮਜੀਤ ਕੌਰ ਵਾਸੀ ਬਿਸ਼ਨ ਨਗਰ ਪਟਿਆਲਾ ਕੋਲੋ 150 ਗ੍ਰਾਮ ਸਿੰਥੈਟਿਕ ਡਰੱਗ ਬਰਾਮਦ ਕਰ ਕੇ ਐਨ. ਡੀ. ਪੀ. ਐਸ ਐਕਟ ਤਹਿਤ ਗ੍ਰਿਫਤਾਰ ਕਰ ਲਿਆ।
ਡਾ. ਨਾਨਕ ਸਿੰਘ ਨੇ ਦੱਸਿਆ ਕਿ ਉਕਤ ਔਰਤ ਵੱਲੋਂ ਨਸ਼ਾ ਤੱਸਕਰੀ ਦਾ ਇਹ ਕਾਰੋਬਾਰ ਪਿਛਲੇ ਦੋ ਸਾਲਾਂ ਤੋ ਕੀਤਾ ਜਾ ਰਿਹਾ ਸੀ ਅਤੇ ਇਸ ਵੱਲੋ ਕੁਝ ਹੋਰ ਲੋਕਾਂ ਨਾਲ ਦਿੱਲੀ ਤੋ ਇਹ ਡਰੱਗਸ ਲਿਆਈ ਜਾਦੀ ਸੀ।ਗੁਰਦੀਪ ਸ਼ਰਮਾਂ ਜੋ ਕਿ ਪੁਰਾਣੇ ਸਿੱਕੇ ਇੱਕਠੇ ਕਰਨ ਦਾ ਸੌਕੀਨ ਸੀ ਪਿਛਲੇ ਇੱਕ ਸਾਲ ਉਕਤ ਔਰਤ ਨਾਲ ਤੱਸਕਰੀ ਦਾ ਕਾਰੋਬਾਰ ਕਰ ਰਿਹਾ ਸੀ।ਇਨਾਂ ਵੱਲੋ ਇਹ ਡਰੱਗਸ ਹਰਿਆਣਾ ਚ ਨਵੇ ਸਾਲ ਦੀ ਆਮਦ ਚ ਰੱਖੀ ਗਈ ਕਿਸੇ ਪਾਰਟੀ ਵਿਚ ਪਹੁੰਚਾਈ ਜਾਣੀ ਸੀ।ਉਨਾਂ ਦੱਸਿਆ ਕਿ ਫੜੀ ਗਈ ਡਰੱਗਸ ਦੀ ਬਜਾਰੀ ਕੀਮਤ ਤਕਰੀਬਨ 75 ਲੱਖ ਰੁਪਏ ਹੈ। ਇਸ ਪ੍ਰੈਸ ਕਾਨਫੰਰਸ ਦੌਰਾਨ ਡੀ.ਐਸ.ਪੀ ਰਾਜਪਾਲ ਸਿੰਘ ਅਤੇ ਸੀ.ਆਈ.ਏ -1 ਦੇ ਇੰਚਾਰਜ ਰਜਿੰਦਰ ਕੁਮਾਰ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media