
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਯੂਥ ਕਾਗਰਸ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪ੍ਰਧਾਨ ਰੂਬੀ ਗਿੱਲ ਵੱਲੋਂ ਹਲਕੇ ਅੰਦਰ ਯੂਥ ਕਾਗਰਸ ਦੇ ਵੱਖ ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਦੇ ਪਿੰਡ ਕੁਹਾੜਿਆਵਾਲੀ ਦੇ ਯੂਥ ਆਗੂ ਰਾਜ ਕੁਮਾਰ ਮਸੀਹ ਨੂੰ ਯੂਥ ਕਾਗਰਸ ਦਾ ਸਕੱਤਰ ਨਿਯੁਕਤ ਕੀਤਾ ਹੈ।ਇਸ ਦੇ ਨਾਲ ਹੀ ਸਾਬਕਾ ਮੈਂਬਰ ਪੰਚਾਇਤ ਤੇਜ ਮਸੀਹ ਨੇ ਕਾਗਰਸ ਦਿਹਾਤੀ ਵਿਕਾਸ ਸੈਲ ਜ਼ਿਲ੍ਹਾ ਫਾਜਿਲਕਾ ਦੇ ਚੇਅਰਮੈਨ ਸਾਹਿਬ ਸਿੰਘ ਗਿੱਲ ਦੀ ਅਗਵਾਈ ਵਿਚ ਕਾਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।ਸਾਹਿਬ ਸਿੰਘ ਗਿੱਲ ਨੇ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦੁਆਇਆ।ਇਸ ਮੋਕੇ ਅਜੈ ਕੁਮਾਰ ਜਨਰਲ ਸਕੱਤਰ, ਸ਼ੁਭਮ ਧੀਗੜਾ, ਸੋਨੂੰ ਕੁਹਾੜਿਆਵਾਲੀ, ਡਾ: ਸਿੰਦਰ ਸਿੰਘ, ਅਸਵਨੀ ਕੁਮਾਰ, ਸੀਤਾ ਸਿੰਘ, ਨਰਿੰਦਰ ਕਾਲੀ, ਗੁਰਦੀਪ ਕੁਮਾਰ, ਰਾਜੂ ਬਰਾੜ, ਬੀਰਬਲ ਰਾਮ, ਕੇਵਲ ਸਿੰਘ, ਸੁਭਾਸ਼ ਸਿੰਘ, ਗੌਰਵ ਛਾਬੜਾ, ਸਨਮਦੀਪ ਅਤੇ ਦੀਪੂ ਕਮਾਲਵਾਲਾ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media