
ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਮ ਲੋਕਾਂ ਨੂੰ ਨਵੇਂ ਸਾਲ ਤੇ ਹੋਰ ਬਹਿਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਮਰੀਜਾਂ ਅਤੇ ਹੋਰਨਾਂ ਲੋਕਾਂ ਨਾਲ ਚੰਗਾ ਵਿਹਵਾਰ ਕਰਨ, ਲੋਕਾਂ ਨੂੰ ਚੰਗੀਆ ਸੇਵਾਵਾਂ ਦੇਣ, ਹਰ ਕੰਮ ਨੂੰ ਜਿੰਮੇਵਾਰੀ ਨਾਲ ਨਿਭਾਉਣ ਅਤੇ ਹਰ ਸਵਾਲ ਦਾ ਸਹੀ ਤੇ ਸੰਤੋਸ਼ਜਨਕ ਜਵਾਬ ਦੇਣ ਸੰਬਧੀ ਜ਼ਿਲ੍ਹਾ ਸਿਹਤ ਸੇਵਾਵਾ ਦੇ ਮੁੱਖੀ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਪਠਾਨਕੋਟ ਵਲੋਂ ਦਫਤਰ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਦੇ ਸਾਰੇ ਮੁਲਾਜਮਾ ਨੂੰ ਨਵੇਂ ਸਾਲ ਦੀ ਸ਼ੂਰੁਆਤ ਤੇ ਚੰਗੇ ਵਤੀਰੇ ਸੰਬਧੀ ਸੁੰਹ ਚੁਕਾਈ ਗਈ। ਇਸ ਮੌਕੇ ਸੰਬਧੋਨ ਕਰਦਿਆਂ ਡਾ. ਕਾਂਸਰਾ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮੰਤਵ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਮਰੀਜਾਂ ਅਤੇ ਉਨਾਂ ਨਾਲ ਆਏ ਅਟੈਂਡੈਂਟਾਂ ਦੇ ਨਾਲ ਹਮਦਰਦੀ ਭਰਿਆ ਵਤੀਰਾ ਕਰਨ ਸੰਬਧੀ ਪੇ੍ਰਰਿਤ ਕਰਨਾ ਹੈ ਜਿਸ ਨਾਲ ਵਿਸ਼ਵਾਸ ਦੀ ਭਾਵਨਾ ਵੀ ਵਧੇਗੀ ।ਉਨਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਲੋਕਾਂ ਨਾਲ ਚੰਗਾ ਵਿਵਹਾਰ ਕਰਨ ਸੰਬਧੀ ਸਮੇਂ-ਸਮੇਂ ਤੇ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ।ਇਸ ਦੇ ਚਲਦਿਆਂ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਵਿੱਚ ਵੀ ਲੋਕਾਂ ਨਾਲ ਚੰਗਾ ਵਿਹਵਾਰ ਕਰਨ, ਲੋਕਾਂ ਨੂੰ ਚੰਗੀਆ ਸੇਵਾਵਾਂ ਦੇਣ, ਹਰ ਕੰਮ ਨੂੰ ਜਿੰਮੇਵਾਰੀ ਨਾਲ ਨਿਭਾਉਣ ਸੰਬਧੀ ਸਾਰੇ ਮੁਲਾਜਮਾ ਨੂੰ ਨਵੇਂ ਸਾਲ ਦੀ ਸ਼ੂਰੁਆਤ ਤੇ ਸੁੰਹ ਚੁਕਾਈ ਗਈ।ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜਮਾਂ ਨੇ ਵੀ ਆਪਣਾ ਚੰਗਾ ਵਤੀਰਾ ਰੱੱਖਣ ਦਾ ਪੂਰਾ ਅਸ਼ਵਾਸ਼ਨ ਦਿਵਾਇਆ ਕਿ ਉਹ ਲੋਕਾਂ ਨੂੰ ਚੰਗੀਆ ਸੇਵਾਵਾਂ ਦੇਣ ਦੇ ਨਾਲ ਨਾਲ ਹਰ ਕੰਮ ਨੂੰ ਜਿੰਮੇਵਾਰੀ ਨਾਲ ਨਿਭਾਉਣਗੇ।
ਇਸ ਮੌਕੇ ਨਵੇਂ ਸਾਲ ਦੇ ਆਗਮਨ ਤੇ ਦਫਤਰ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਦੇ ਸਾਰੇ ਸਟਾਫ ਵਲੋਂ ਨਵੇਂ ਸਾਲ ਦੀ ਖੁਸ਼ੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ।ਇਸ ਸਮਾਗਮ ਵਿੱਚ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ,ਜ਼ਿਲ੍ਹਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੁਸ਼ੀਲ ਡੋਗਰਾ,ਡਿਪਟੀ ਮੈਡੀਕਲ ਕਮੀਸ਼ਨਰ ਡਾ. ਸਤੀਸ਼ ਕੁਮਾਰ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸੁਨੀਤਾ ਸ਼ਰਮਾ,ਸੀਨੀਅਰ ਮੈਡੀਕਲ ਅਫਸਰ ਪਠਾਨਕੋਟ ਡਾ. ਭੁਪਿੰਦਰ ਸਿੰਘ, ਡੀ.ਡੀ.ਐਚ.ੳ ਡਾ. ਡੋਲੀ ਅਗਰਵਾਲ,ਮੈਡੀਕਲ ਅਫਸਰ ਡਾ. ਐਮ.ਐਲ. ਅੱਤਰੀ, ਡਾ. ਰਾਕੇਸ਼ ਸਰਪਾਲ, ਡਾ.ਪ੍ਰਿਅੰਕਾ, ਮਾਸ ਮੀਡੀਆ ਅਫਸਰ ਸ਼੍ਰੀ ਮਤੀ ਗੁਰਿੰਦਰ ਕੌਰ ,ਜਿਲਾ੍ਹ ਪ੍ਰਰੋਗ੍ਰਾਮ ਮੈਨੇਜਰ ਡੌਲੀ ਸਿੰਗਲਾ, ਜਿਲਾ੍ਹ ਬੀ.ਸੀ.ਸੀ.ਅਮਨਦੀਪ ਸਿੰਘ, ਅਤੇ ਸਮੂਹ ਸਟਾਫ ਦਫਤਰ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਆਦਿ ਹਾਜਿਰ ਸਨ ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media