Wednesday, March 25, 2026

ਮਿੱਟੀ ਦੇ ਤੇਲ ਦਾ ਕੋਟਾ ਬੰਦ ਹੋਣ ਨਾਲ ਡੀਪੂ ਹੋਲਡਰਾਂ ਵਿੱਚ ਰੋਸ

sukhwinder-kanjhla
ਧੂਰੀ, 3 ਜਨਵਰੀ (ਪ੍ਰਵੀਨ ਗਰਗ)- ਸੂਬੇ ਦੇ ਲੱਗਭਗ 26 ਹਜ਼ਾਰ ਡੀਪੂ ਹੋਲਡਰਾਂ ਵਿੱਚ ਪੰਜਾਬ ਸਰਕਾਰ ਦੇ ਮਿੱਟੀ ਦੇ ਤੇਲ ਦਾ ਕੋਟਾ ਖਤਮ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਡੀਪੂ ਹੋਲਡਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਮਿੱਟੀ ਦੇ ਤੇਲ ਤੋਂ ਮੁਕਤ ਕਰਨ ਦੇ ਮਨਸੂਬੇ ਤਹਿਤ ਪੰਜਾਬ ਸਰਕਾਰ ਦੀ ਸਿਫਾਰਸ਼ `ਤੇ ਕੇਂਦਰ ਸਰਕਾਰ ਵੱਲੋਂ ਡੀਪੂਆਂ `ਤੇ ਮਿਲਣ ਵਾਲੇ ਮਿੱਟੀ ਦੇ ਤੇਲ ਦਾ ਕੋਟਾ ਬਿਲਕੁੱਲ ਬੰਦ ਕਰ ਦਿੱਤਾ ਹੈ, ਜਦੋਂਕਿ ਭਾਰਤ ਦੇ ਹੋਰ ਸੂਬਿਆਂ ਵਿੱਚ ਹਾਲੇ ਵੀ ਮਿੱਟੀ ਦੇ ਤੇਲ ਦੀ ਸਪਲਾਈ ਡੀਪੂਆਂ ਉੱਪਰ ਲਗਾਤਾਰ ਚੱਲ ਰਹੀ ਹੈ।ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਲੱਗਪੱਗ 26 ਹਜ਼ਾਰ ਡੀਪੂ ਹੋਲਡਰਾਂ ਨੂੰ ਹੀ ਨਹੀਂ, ਲੱੱਖਾਂ ਲਾਭਪਾਤਰੀਆਂ ਦਾ ਵੀ ਨੁਕਸਾਨ ਹੋਵੇਗਾ।ਉਹਨਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਪ੍ਰਤੀ ਰੋਸ ਜਤਾਉਂਦੇ ਹੋਏ ਇਸ ਫੈਸਲੇ ਨਾਲ ਅਕਾਲੀ-ਭਾਜਪਾ ਸਰਕਾਰ ਨੂੰ ਅਗਾਮੀ ਚੋਣਾਂ 2017 ਵਿੱਚ ਨੁਕਸਾਨ ਹੋਣ ਦਾ ਦਾਅਵਾ ਕੀਤਾ।ਉਹਨਾਂ ਕਿਹਾ ਕਿ ਸੂਬੇ ਵਿੱਚ ਆਨਲਾਈਨ ਹੋਏ ਨੀਲੇ ਕਾਰਡ ਧਾਰਕਾਂ ਦੀ ਗਿਣਤੀ 16 ਲੱਖ ਤੋਂ ਵੱਧ ਕੇ ਹੁਣ 28 ਲੱਖ ਦੇ ਕਰੀਬ ਹੈ, ਜਦਕਿ ਅਸਲ ਗਿਣਤੀ 32 ਲੱਖ ਤੋਂ ਵੱਧ ਹੋ ਸਕਦੀ ਹੈ।ਇਸ ਮੁਤਾਬਿਕ ਤੇਲ ਦਾ ਕੋਟਾ ਪਹਿਲਾਂ ਨਾਲੋਂ ਵੱਧਣ ਦੀ ਬਜਾਏ ਸਰਕਾਰ ਨੇ ਬਿਲਕੁਲ ਹੀ ਬੰਦ ਕਰ ਦਿੱਤਾ ਹੈ। ਉਹਨਾਂ ਸੂਬਾ ਸਰਕਾਰ ਦੀ ਬੀ.ਪੀ.ਐਲ. ਅਤੇ ਅਣਤੋਦਿਆ ਪਰਿਵਾਰਾਂ ਨੂੰ ਮੁਫਤ ਗੈਸ ਕੂਨੈਕਸ਼ਨ ਦੇਣ ਵਾਲੀ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਹ ਇੱਕ ਵਧੀਆ ਕਦਮ ਚੁੱਕਿਆ ਗਿਆ ਹੈ ਪ੍ਰੰਤੂ ਬਾਵਜੂਦ ਇਸ ਦੇ ਸੂਬੇ ਦੇ ਲੱਖਾਂ ਪਰਿਵਾਰ ਅਜੇ ਵੀ ਗੈਸ ਕੂਨੈਕਸ਼ਨਾਂ ਤੋਂ ਵਾਂਝੇ ਹਨ।ਉਹਨਾਂ ਸਰਕਾਰ ਤੋਂ ਤੇਲ ਦੇ ਕੋਟੇ ਬਾਰੇ ਲਏ ਆਪਣੇ ਫੈਸਲੇ ਉੱਪਰ ਮੁੜ ਵਿਚਾਰ ਕਰਕੇ ਮਾਰਕਫੈਡ ਦਾ ਸਬਸਿਡੀ ਵਾਲਾ ਸਮਾਨ, ਗੈਸ ਸਿਲੰਡਰ ਅਤੇ ਖੁੱਲੀ ਵਿਕਰੀ ਵਾਲੇ ਤੇਲ ਦੀ ਡੀਲਰਸ਼ਿਪ ਦੇਕੇ ਵਿਕਰੀ ਕਰਨ ਦੀ ਇਜ਼ਾਜ਼ਤ ਦੇਣ ਦੀ ਮੰਗ ਕੀਤੀ ਜਿਸ ਨਾਲ ਡੀਪੂ ਹੋਲਡਰਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply