Saturday, October 17, 2026

ਵੋਟਰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਵੋਟਾਂ ਵਾਲੇ ਦਿਨ ਆਪਣੀ ਸ਼ਨਾਖਤ ਲਈ ਵੋਟਰ ਕਾਰਡ ਵਿਖਾਉਣਗੇ

votes
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ)- ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਆਈ.ਏ.ਐਸ. ਨੇ ਕਿਹਾ ਕਿ ਆਮ ਜਨਤਾ ਦੀ ਜਾਣਕਾਰੀ ਸੂਚਿਤ ਕੀਤਾ ਜਾਂਦਾ ਹੈ  ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਜਾਰੀ ਹਦਾਇਤਾ ਅਨੁਸਾਰ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ 2017 ਦੋਰਾਨ ਸਾਰੇ ਵੋਟਰ ਜਿਨ੍ਹਾਂ ਨੂੰ ਵੋਟਰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਵੋਟਾਂ ਵਾਲੇ ਦਿਨ ਆਪਣੀ ਸ਼ਨਾਖਤ ਲਈ ਵੋਟਰ ਕਾਰਡ  ਵਿਖਾਉਣਗੇ । ਉਹ ਵੋਟਰ ਜੋ ਕਿਸੇ ਕਾਰਨ ਆਪਣਾ ਵੋਟਰ ਸ਼ਨਾਖਤੀ ਕਾਰਡ ਪੇਸ਼ ਨਹੀਂ ਕਰ ਸਕਣਗੇ, ਅਜਿਹੇ ਲਈ ਭਾਰਤ ਸਰਕਾਰ ਵੱਲੋਂ ਨਿਮਨ ਲਿਖਤ ਦਸਤਾਵੇਜ਼ਾਂ ਵਿੱਚੋਂ ਪ੍ਰਿਜਾਇਡਿੰਗ ਅਫ਼ਸਰ ਨੂੰ ਪੇਸ਼ ਕਰਨ ਜੋ ਕਿ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਮੁਸ਼ਕਿਲ ਕਰ ਸਕਣ ਦੀ ਸੁਵਿਧਾ ਦਿੱਤੀ ਜਾਂਦੀ ਹੈ ਇਹਨਾ ਦਸਤਾਵੇਜਾਂ ਅਨੁਸਾਰ ਪਾਸਪੋਰਟ, ਡਰਾਇਡਿੰਗ ਲਾਇਸੈਂਸ, ਕੇਂਦਰ ਸਰਕਾਰ/ਰਾਜ ਸਰਕਾਰ/ ਪੀ.ਐਸ.ਯੂ./ਪਬਲਿਕ ਲਿਮ: ਕੰ: ਵੱਲੋ ਆਪਣੇ ਕਰਮਚਾਰੀਆਂ ਨੂੰ ਜਾਰੀ ਸਰਵਿਸ ਅਡੈਂਟਟੀ ਕਾਰਡ ਸਮੇਤ ਫੋਟੋਗ੍ਰਾਫ, ਬੈਂਕ/ਡਾਕਘਰ ਵੱਲੋਂ ਜਾਰੀ ਸਮੇਤ ਫੋਟੋਗ੍ਰਾਫ ਪਾਸਬੁੱਕ, ਪੈਨ ਕਾਰਡ, ਆਰ.ਜੀ.ਆਈ. ਵੱਲੋ ਐਨ.ਪੀ.ਆਰ ਅਧੀਨ ਜਾਰੀ ਕੀਤਾ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਮਨਿਸਟਰੀ ਆਫ ਲੇਬਰ ਸਕੀਮ ਅਧੀਨ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਪੈਨਸਨ ਸਬੰਧੀ ਦਸਤਾਵੇਜ਼ ਜਿਸ ਤੇ ਫੋਟੋ ਲੱਗੀ ਹੋਵੇ, ਚੋਣ ਵਿਭਾਗ ਵੱਲੋਂ ਜਾਰੀ ਕੀਤੀ ਫੋਟੋ ਵੋਟਰ ਸਲਿਪ, ਐਮ.ਪੀਜ਼./ਐਮ.ਐਲ.ਏਜ਼./ਐਮ.ਐਲ.ਸੀਜ਼, ਦੁਆਰਾ ਜਾਰੀ ਕੀਤਾ ਦਫ਼ਤਰੀ ਸ਼ਨਾਖਤੀ ਕਾਰਡ, ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹਨ। ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਤੇ ਆਮ ਜਨਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦਾ ਵੱਧ ਤੋ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਕਿਸੇ ਵੋਟਰ ਨੂੰ ਵੋਟ ਪਾੳਢੁਣ ਵਿੱਚ ਕੋਈ ਮੁਸਕਿਲ ਪੇਸਤ ਨਾ ਆਵੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply