ਨਵੀਂ ਦਿੱਲੀ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਮਨੁੱਖੀ ਵਿਕਾਸ ਲਈ ਆਹਾਰ ਦੇ ਰੂਪ ਵਿੱਚ ਵਿਸ਼ੇਸ਼ ਤੌਰ ਤੇ ਸਭ ਕਮਜ਼ੋਰ ਸਮੂਦਾਇ ਵਿੱਚ ਹਰੇਕ ਮਹਿਲਾ ਦੀ ਅਨੂਕੁਲ ਪੋਸ਼ਣ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।ਇਹ ਗਰਭਅਵਸਥਾ ਅਤੇ ਦੁੱਧ ਪਿਲਾਉਣ ਦੋਨਾਂ ਹੀ ਸਮਿਆਂ ਦੌਰਾਨ ਜ਼ਿਆਦਾ ਮਹੱਤਵਪੂਰਨ ਹੈ।ਇਕ ਮਹਿਲਾ ਦੇ ਪੋਸ਼ਣ ਦੀ ਸਥਿਤੀ ਅਤੇ ਉਹਨਾਂ ਦੇ ਸਿਹਤ ਪ੍ਰਭਾਵਾਂ ਦੇ ਨਾਲ ਨਾਲ ਉਸ ਦੇ ਬੱਚੇ ਦੀ ਸਿਹਤ ਅਤੇ ਵਿਕਾਸ ਲਈ ਵੀ ਮਹੱਤਵਪੂਰਨ ਹਨ ।
ਇਕ ਕੁਪੋਸ਼ਣ ਮਹਿਲਾ ਆਮ ਤੌਰ ਤੇ ਇਕ ਘੱਟ ਭਾਰ ਵਾਲੇ ਬੱਚੇ ਨੂੰ ਜਨਮ ਦਿੰਦੀ ਹੈ।ਜਦ ਇਸ ਕੁਪੋਸ਼ਣ ਦੀ ਸ਼ੁਰੂਆਤ ਗਰਭਅਵਸਥਾ ਤੋਂ ਹੁੰਦੀ ਹੈ ਤਾਂ ਵਿਸ਼ੇਸ਼ ਰੂਪ ਨਾਲ ਇਸ ਦਾ ਅਸਰ ਮਹਿਲਾ ਦੇ ਸੰਪੂਰਨ ਜੀਵਨ ਚੱਕਰ ਤੇ ਪੈਂਦਾ ਹੈ।ਆਰਥਿਕ ਅਤੇ ਸਮਾਜਿਕ ਦਬਾਅ ਕਾਰਨ ਬਹੁਤ ਸਾਰੀਆਂ ਮਹਿਲਾਵਾਂ ਨੂੰ ਆਪਣੀ ਗਰਭਅਵਸਥਾ ਦੇ ਅੰਤਿਮ ਦਿਨਾਂ ਤੱਕ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣੀ ਪੈਂਦੀ ਹੈ ।
ਉਪਰੋਕਤ ਮੁੱਦਿਆਂ ਦੇ ਹੱਲ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਰਾਸ਼ਟਰੀ ਖਾਦ ਸੁਰੱਖਿਆ ਐਕਟ ਦੀ ਧਾਰਾ 4 (ਬੀ) ਦੇ ਪ੍ਰਬੰਧਾਂ ਅਨੁਸਾਰ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਦੇ ਲਾਭ ਮੈਟਰਨਿਟੀ ਲਾਭ ਪ੍ਰੋਗਰਾਮ ਲਈ ਸ਼ਰਤ ਨਕਦੀ ਤਬਾਦਲਾ ਸਕੀਮ ਦਾ ਗਠਨ ਕੀਤਾ ਗਿਆ ਸੀ।ਇਸ ਯੋਜਨਾ ਦੇ ਅੰਤਰਗਤ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਨਗਦ ਪ੍ਰੋਤਸ਼ਾਹਨ ਪ੍ਰਦਾਨ ਕੀਤਾ ਜਾਂਦਾ ਹੈ।ਇਸ ਯੋਜਨਾ ਵਿੱਚ ਜਣੇਪੇ ਦੇ ਸਮੇਂ ਤੇ ਬਾਅਦ ਅਪਰੇਸ਼ਨ ਆਰਾਮ, ਗਰਭਧਾਰਨ ਅਤੇ ਦੁੱਧ ਪਿਲਾਉਣ ਦੇ ਸਮੇਂ ਵਿੱਚ ਸਿਹਤ ਅਤੇ ਪੋਸ਼ਣ ਸਥਿਤੀ ਵਿੱਚ ਸੁਧਾਰ ਅਤੇ ਜਨਮ ਦੇ ਛੇ ਮਹੀਨਿਆਂ ਦੌਰਾਨ ਬੱਚੇ ਨੂੰ ਦੁੱਧ ਪਿਲਾਉਣ ਬੱਚੇ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ।
ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਅਤੇ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਨਿਯਮਤ ਰੂਪ ਨਾਲ ਰੁਜ਼ਗਾਰ ਕਰਨ ਵਾਲੀ ਅਤੇ ਇਸੇ ਪ੍ਰਕਾਰ ਦੀ ਕਿਸੇ ਯੋਜਨਾ ਦੀ ਯੋਗ ਮਹਿਲਾ ਨੂੰ ਛੱਡ ਕੇ ਸਾਰੀਆਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲਆਂ ਮਾਂਵਾਂ ਨੂੰ ਪਹਿਲੇ ਦੋ ਜੀਵੰਤ ਬੱਚਿਆਂ ਦੇ ਜਨਮ ਲਈ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਦਾ ਨਗਦ ਪ੍ਰੋਤਸ਼ਾਹਨ ਦਿੱਤਾ ਹੈ ।
ਨਗਦ ਸੰਚਾਰ ਨੂੰ ਡੀ.ਬੀ.ਟੀ ਮੋਡ ਵਿੱਚ ਵਿਅਕਤੀਗਤ ਬੈਂਕ/ਡਾਕਘਰ ਖਾਤੇ ਨਾਲ ਜੁੜੇ ਆਧਾਰ ਜ਼ਰੀਏ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 31 ਦਸੰਬਰ , 2016 ਨੂੰ ਰਾਸ਼ਟਰ ਨੂੰ ਦਿੱਤੇ ਗਏ ਆਪਣੇ ਸੰਬੋਧਨ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਜਣੇਪਾ ਲਾਭ ਪ੍ਰੋਗਰਾਮ ਦੇ ਅਖਿਲ ਭਾਰਤੀ ਵਿਸਥਾਰ ਦੀ ਘੋਸ਼ਣਾ ਕੀਤੀ ਸੀ ਅਤੇ ਇਹ 1 ਜਨਵਰੀ 2017 ਤੋਂ ਲਾਗੂ ਹੈ।ਇਸ ਨਾਲ ਗਰੀਬ 51.70 ਲੱਖ ਲਾਭਪਾਤਰੀਆਂ ਨੂੰ ਹਰੇਕ ਸਾਲ ਲਾਭ ਮਿਲਣ ਦੀ ਉਮੀਦ ਹੈ।ਇਸ ਯੋਜਨਾ ਦੇ ਲਾਗੂ ਅਤੇ ਨਿਗਰਾਨੀ ਲਈ ਵੇਰਵਾ ਵਿਸ਼ਾ ਛੇਤੀ ਹੀ ਜਾਰੀ ਕੀਤੇ ਜਾਣਗੇ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media