Tuesday, March 17, 2026

ਪੋ੍: ਕਿਰਪਾਲ ਸਿੰਘ ਬਡੂੰਗਰ ਨੇ ‘ਅਨੁਭਵਤਾ ਦਾ ਸਮੁੰਦਰ’, ‘ਅਕਾਲ ਆਰਸੀ’ ਤੇ ਸੋਵੀਨਰ ‘ਬਾਲਾ ਪ੍ਰੀਤਮ ਪ੍ਰੇਮਾਵਲੀ ਲੋਕ ਅਰਪਿਤ

ppn0501201734
ਅੰਮ੍ਰਿਤਸਰ, 5 ਜਨਵਰੀ (ਗੁਰਪ੍ਰੀਤ ਸਿੰਘ)- ਪੋ੍ਰ: ਕਿਰਪਾਲ ਸਿੰਘ ਬਡੂੰਗਰ ਨੇ ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ ਦੀ ਪੁਸਤਕ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਪੰਜਵੀਂ ਰੁੱਤ ‘ਅਨੁਭਵਤਾ ਦਾ ਸਮੁੰਦਰ’, ‘ਅਕਾਲ ਆਰਸੀ (ਸ੍ਰੀ ਦਸਮ ਗ੍ਰੰਥ ਸਾਹਿਬ ਜੀ) ਅਤੇ ਭਾਈ ਅਨਭੋਲ ਸਿੰਘ ਦੀਵਾਨਾ ਵੱਲੋਂ ਸੰਪਾਦਤ ਸੋਵੀਨਰ ‘ਬਾਲਾ ਪ੍ਰੀਤਮ ਪ੍ਰੇਮਾਵਲੀ’ ਲੋਕ ਅਰਪਣ ਕੀਤਾ। ਉਨ੍ਹਾਂ ਕਿਹਾ ਕਿ ਏਨਾਂ ਦੋਵਾਂ ਵਿਦਵਾਨ ਲੇਖਕਾਂ ਦੀਆਂ ਖੋਜ ਭਰਪੂਰ ਪੁਸਤਕਾਂ ਅਤੇ ਸੋਵੀਨਰ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਖੋਜ ਭਰਪੂਰ ਲੇਖ ਦਿੱਤੇ ਗਏ ਹਨ। ਜੋ ਸੰਗਤਾਂ ਨੂੰ ਗੁਰਮਤਿ ਗਾਡੀ ਰਾਹ ਤੇ ਚੱਲਣ ਲਈ ਸਹਾਈ ਹੋਣਗੀਆਂ ਅਤੇ ਨੌਜਵਾਨ ਪੀੜ੍ਹੀ ਲਈ ਚਾਨਣ ਮਨਾਰੇ ਦਾ ਕੰਮ ਕਰਨਗੀਆਂ ਅਤੇ ਉਨ੍ਹਾਂ ਲਈ ਪ੍ਰੇਰਣਾ ਸਰੋਤ ਬਨਣਗੀਆਂ।
ਇਸ ਮੌਕੇ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵਡ ਅੰਤ੍ਰਿੰਗ ਮੈਂਬਰ, ਰਜਿੰਦਰ ਸਿੰਘ ਮਹਿਤਾ ਤੇ ਬੀਬੀ ਕਿਰਨਜੋਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ, ਬਾਬਾ ਅਵਤਾਰ ਸਿੰਘ ਬਿਦੀਚੰਦੀਏ ਸੁਰਸਿੰਘ ਵਾਲੇ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਕਰਮਜੀਤ ਸਿੰਘ ਤੇ ਬਾਬਾ ਕਾਹਨ ਸਿੰਘ ਸੇਵਾ ਪੰਥੀ, ਬਾਬਾ ਬਲਬੀਰ ਸਿੰਘ ਮੁਖੀ ਸ਼ੋ੍ਰਮਣੀ ਅਕਾਲੀ ਬੁੱਢਾ ਦਲ 96 ਕਰੋੜੀ, ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਬਲਬੀਰ ਸਿੰਘ ਸੀਚੇਵਾਲ, ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਤੇ ਅਵਤਾਰ ਸਿੰਘ ਹਿੱਤ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਭਾਈ ਕੰਵਰਜੀਤ ਸਿੰਘ, ਗਿਆਨੀ ਭਗਵਾਨ ਸਿੰਘ ਜੌਹਲ ਆਦਿ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply