Wednesday, March 18, 2026

ਵਿਰਸਾ ਵਿਹਾਰ ਵੱਲੋਂ ਉਘੇ ਅਦਾਕਾਰ ਓਮ ਪੁਰੀ ਨਮਿਤ ਸ਼ੋਕ ਸਭਾ

ਅੰਮ੍ਰਿਤਸਰ, 6 ਜਨਵਰੀ (ਦੀਪ ਦਵਿੰਦਰ ਸਿੰਘ)- ਸਥਾਨਕ ਵਿਰਸਾ ਵਿਹਾਰ ਵਲੋਂ ਉਘੇ ਰੰਗਕਰਮੀ, ਟੈਲੀਵਿਜਨ ਅਤੇ ਬਾਲੀਵੂਡ ਤੇ ਹਾਲੀਵੂਡ ਦੇ ਪ੍ਰਸਿੱਧ ਫਿਲਮ

ppn0601201704

ਅਦਾਕਾਰ ਓਮ ਪੁਰੀ ਦੀ ਹੋਈ ਬੇਵੱਕਤ ਮੌਤ ਦੇ ਸਬੰਧ ਵਿੱਚ ਇਕ ਸੋਕ ਸਭਾ ਦਾ ਆਯੋਜਨ ਵਿਰਸਾ ਵਿਹਾਰ ਦੇ ਆਂਗਣ ਵਿੱਚ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਕੀਤਾ ਗਿਆ।ਇਸ ਸੋਕ ਸਭਾ ਵਿੱਚ ਅੰਮ੍ਰਿਤਸਰ ਦੇ ਨਾਮੀ ਰੰਗਕਰਮੀਆਂ, ਲੇਖਕਾਂ ਅਤੇ ਕਲਾਕਾਰਾਂ ਨੇ ਓਮ ਪੁਰੀ ਨੂੰ ਭਾਵਪੂਰਵਕ ਸ਼ਰਧਾਂਜਲੀ ਦਿੱਤੀ।ਪੁਰੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਧਾਲੀਵਾਲ ਨੇ ਓਮ ਪੁਰੀ ਜੀ ਦੇ ਕਲਾਤਮਕ ਸਫ਼ਰ ਤੇ ਭਰਪੂਰ ਜਾਣਕਾਰੀਆਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆ।ਰੰਗਮੰਚ ਤੋਂ ਬਾਲੀਵੂਡ ਅਤੇ ਹਾਲੀਵੂਡ ਤੱਕ ਪਹੁੰਚਣ ਵਾਲੇ ਸਧਾਰਨ ਜਿਹੀ ਚਿਹਰੇ ਵਾਲੇ ਓਮ ਪੁਰੀ ਨੇ ਫ਼ਿਲਮ ਇੰਡਸਟਰੀ ਦੇ ਚਿਕਨੇ ਚੁਪੜੇ ਚਿਹਰਿਆਂ ਵਾਲੇ ਸਟਾਰ ਕਲਾਕਾਰਾਂ ਸਾਹਮਣੇ ਆਪਣੀ ਮਾਰਮਿਕ ਅਦਾਕਾਰੀ ਨਾਲ ਜਿਸ ਤਰ੍ਹਾਂ ਚੁਣੌਤੀ ਪੇਸ਼ ਕੀਤੀ ਇਹ ਆਪਣੇ ਆਪ ਵਿੱਚ ਲਾਮਿਸਾਲ ਵਰਤਾਰਾ ਹੈ।ਉਨ੍ਹਾਂ ਕਿਹਾ ਕਿ ਓਮ ਪੁਰੀ ਨੇ ਆਮ ਸਧਾਰਨ ਚਿਹਰਿਆਂ ਵਾਲੇ ਉੱਤਮ ਅਦਾਕਾਰੀ ਵਾਲੇ ਕਲਾਕਾਰਾਂ ਲਈ ਫ਼ਿਲਮ ਇੰਡਸਟਰੀ ਦੇ ਦਰਵਾਜੇ ਖੁਲਵਾਏ।ਗੋਬਿੰਦ ਨਹਿਲਾਨੀ ਨਿਰਦੇਸ਼ਤ ਫ਼ਿਲਮ ਅਰਧ ਸੱਚ ਰਾਹੀਂ ਓਮ ਪੁਰੀ ਨੇ ਆਪਣੀ ਭਾਵਪੂਰਵਕ ਅਤੇ ਜ਼ੋਰਦਾਰ ਅਦਾਕਾਰੀ ਨਾਲ ਫ਼ਿਲਮ ਜਗਤ ਵਿੱਚ ਇੱਕ ਨਵਾ ਅਧਿਆਏ ਸ਼ੁਰੂ ਕੀਤਾ।ਹਾਜ਼ਰ ਸਖਸ਼ੀਅਤਾਂ ਨੇ ਓਮ ਪੁਰੀ ਵੱਲੋਂ ਲਾਮਿਸਾਲ ਅਦਾਕਾਰੀ ਨਾਲ ਸ਼ਿਗਾਰੀਆਂ ਫ਼ਿਲਮਾਂ ਭੂਮਿਕਾ, ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ, ਘਾਇਲ ਨਰਸਿਮਹਾ, ਰਾਤ, ਪਤੰਗ, ਦ੍ਰੋਹਕਾਲ, ਚਾਚੀ ਚਾਰ ਸੋ ਬੀਸ, ਗੁਪਤ, ਪਿਆਰ ਤੋੋਂ ਹੋਣਾ ਹੀ ਥਾ, ਚਾਇਨਾ ਗੇਟ, ਆਸਥਾ, ਮਾਚਿਸ,  ਦ ਘੋਸ਼ਟ ਐਂਡ ਦਾ ਡਾਰਕਨੈਸ, ਮਾਈ ਸਨ ਦਾ ਫੈਨਾਟਿਕ, ਸੱਚ ਏ ਲੌਂਗ ਜਰਨੀ, ਇਸਟ ਇਸ ਇਸਟ, ਗਦਰ ਇਕ ਪ੍ਰੇਮ ਕਥਾ, ਹੇਰਾ ਫੇਰੀ, ਫ਼ਰਜ ਆਦਿ ਮਰਾਠੀ ਅਤੇ ਕਨੜ ਫ਼ਿਲਮਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀਆਂ।ਇਸ ਸੋਕ ਸਭਾ ਵਿੱਚ ਸ਼ਾਮਿਲ ਜਗਦੀਸ਼ ਸਚਦੇਵਾ ਨਾਟਕਕਾਰ, ਹਰਿੰਦਰ ਸੋਹਲ, ਦਲਜੀਤ ਅਰੋੜਾ, ਭੁਪਿੰਦਰ ਸਿੰਘ ਸੰਧੂ, ਇੰਦਰਜੀਤ ਸਹਾਰਨ, ਸੁਮੀਤ ਸਿੰਘ, ਸ੍ਰੀਮਤੀ ਅਰਤਿੰਦਰ ਸੰਧੂ, ਧਰਵਿੰਦਰ ਔਲਖ, ਟੀ. ਐਸ. ਰਾਜਾ, ਗੁਰਿੰਦਰ ਮਕਨਾ, ਗੁਲਸ਼ਨ ਸੱਗੀ, ਸੁਖਵਿੰਦਰ ਵਿਰਕ, ਗੁਰਤੇਜ ਮਾਨ, ਸੁਦੇਸ਼ ਵਿੰਕਲ, ਸਰਬਜੀਤ ਲਾਡਾ, ਦੀਪ ਮਨਦੀਪ ਆਦਿ ਪ੍ਰਮੁੱਖ ਸਖਸ਼ੀਅਤਾਂ ਨੇ ਓਮ ਪੁਰੀ ਨੂੰ ਭਾਵਪੂਰਵਕ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਪੁਰੀ ਜੀ ਦੀ ਹੋਈ ਬੇਵਕਤ ਮੌਤ ਨੂੰ ਕਲਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply