Wednesday, September 30, 2026

ਪਿੰਡ ਵਾਸੀਆਂ ਨੇ ਅਭਿਨੇਤਾ ਓਮ ਪੁਰੀ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਹੱਮਦਪੀਰਾ ਦੇ ਵਾਸੀਆਂ ਨੇ ਬੀਤੇ ਦਿਨ ਫਿਲਮ ਅਭਿਨੇਤਾ ਓਮ ਪੁਰੀ ਦੀ ਹੋਈ ਮੌਤ ਤੇ ਦੁੱਖ

ppn0701201705

ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਣਾ ਕੀਤੀ।ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਮੱਖਣ ਸਿੰਘ ਸਵਨਾ, ਜ਼ਿਲਾ ਪ੍ਰਧਾਨ ਬਜਰੰਗ ਦਲ ਰਾਜ ਕੁਮਾਰ, ਹੈਡ ਗ੍ਰੰਥੀ ਮੁਹੰਮਦ ਪੀਰਾ ਕਰਤਾਰ ਸਿੰਘ ਅਤੇ ਪਿੰਡ ਵਾਸੀਆਂ ਬਿਸ਼ੰਬਰ ਸਿੰਘ, ਰਾਜ ਕੰਬੋਜ, ਕ੍ਰਿਸ਼ਨ ਸਿੰਘ, ਸੰਦੀਪ ਕੁਮਾਰ ਨੇ ਕਿਹਾ ਕਿ ਫ਼ਿਲਮ ਅਭਿਨੇਤਾ ਓਮ ਪੁਰੀ ਹਰ ਕਿਰਦਾਰ ਵਿਚ ਢੱਲ ਜਾਣ ਦੇ ਹੁਨਰ ਦੇ ਬੂਤੇ ਤੇ ਭਾਰਤੀ ਸਿਨੇਮਾ ਦੇ ਕਈ ਸਥਾਪਤ ਮਾਨਕਾਂ ਨੂੰ ਤੋੜਕੇ ਅਦਾਕਾਰੀ ਕਰਕੇ ਇਬਾਰਤ ਲਿਖਣ ਵਾਲੇ ਜਾਨੇਮਾਨੇ ਅਭਿਨੇਤਾ ਸਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਫਿਲਮੀ ਜਗਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਫਿਲਮ ਅਭਿਨੇਤਾ ਓਮ ਪੁਰੀ ਲੋਕਾਂ ਦੇ ਦਿਲਾਂ ਵਿਚ ਸਦਾ ਵਸਦੇ ਰਹਿਣਗੇ।ਇਸ ਮੌਕੇ ਪਿੰਡ ਵਾਸੀਆਂ ਨੇ ਮੋਨ ਰੱਖ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply