Thursday, April 30, 2026

ਵਿਧਾਨ ਸਭਾ ਚੋਣਾਂ ਲਈ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ’ਚ ਸਹਾਇਤਾ ਕੇਂਦਰ ਸਥਾਪਿਤ – ਜ਼ਿਲ੍ਹਾ ਚੋਣ ਅਫ਼ਸਰ

ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵਿਧਾਨ ਸਭਾ ਚੋਣਾਂ -2017 ਲਈ ਜ਼ਿਲ੍ਹੇ ਦੇ ਸਾਰੇ ਰਿਟਰਨਿੰਗ ਅਫ਼ਸਰਾਂ ਦੇ

isha-kalia-dc

ਦਫ਼ਤਰਾਂ ਵਿਖੇ ਸਹਾਇਤਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸਾਰੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਇਸ ਤਰ੍ਹਾਂ ਦੇ ਸਹਾਇਤਾ ਕੇਂਦਰਾਂ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਆਨਲਾਈਨ ਪੋਰਟਲ ਸਮਾਧਾਨ, ਸੁਵਿਧਾ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦਾ ਸਮਾਧਾਨ ਪੋਰਟਲ ਕਿਸੇ ਵੀ ਕਿਸਮ ਦੀਆਂ ਸ਼ਿਕਾਇਤਾ ਨਾਲ ਸਬੰਧਤ ਪੋਰਟਲ ਹੈ। ਕਿਸੇ ਵੀ ਕਿਸਮ ਦੀਆਂ ਚੋਣ ਰੈਲੀਆਂ, ਜਲਸੇ, ਰੋਡ ਸ਼ੋਅ ਆਦਿ ਦੀ ਪ੍ਰਵਾਨਗੀ ਸੁਵਿਧਾ ਪੋਰਟਲ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਹਾਇਤਾ ਕੇਂਦਰਾਂ ’ਤੇ ਵੋਟਰ ਫੋਟੋ ਸ਼ਨਾਖਤੀ ਕਾਰਡ ਨੰਬਰ ਰਾਹੀਂ ਆਪਣੀ ਵੋਟ ਦੇ ਵੇਰਵੇ ਪ੍ਰਾਪਤ ਕਰਨ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਵਿਧਾਨ ਸਭਾ ਹਲਕੇ 79-ਜਲਾਲਾਬਾਦ, 80-ਫਾਜ਼ਿਲਕਾ, 81-ਅਬੋਹਰ ਲਈ ਰਿਟਰਨਿੰਗ ਅਫ਼ਸਰ ਕ੍ਰਮਵਾਰ ਉਪਮੰਡਲ ਮੈਜ਼ਿਸਟ੍ਰੇਟ ਜਲਾਲਾਬਾਦ, ਉਪ ਮੰਡਲ ਮੈਜ਼ਿਸਟ੍ਰੇਟ ਫਾਜ਼ਿਲਕਾ, ਉਪ ਮੰਡਲ ਮੈਜ਼ਿਸਟ੍ਰੇਟ ਅਬੋਹਰ ਅਤੇ ਵਿਧਾਨ ਸਭਾ ਹਲਕਾ 82-ਬੱਲੂਆਣਾ ਲਈ ਰਿਟਰਨਿੰਗ ਅਫ਼ਸਰ ਜ਼ਿਲ੍ਹਾ ਫਾਜ਼ਿਲਕਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਾਜ਼ਿਲਕਾ ਨਿਯੁਕਤ ਕੀਤੇ ਗਏ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply