Saturday, September 19, 2026

ਅੱਜ 8 ਜਨਵਰੀ ਦਾ ਕਿਸਾਨ ਬਾਜ਼ਾਰ ਬਰਸਾਤ ਹੋਣ ਕਾਰਨ 12 ਜਨਵਰੀ ਤੱਕ ਮੁਲਤਵੀ- ਅਮਰੀਕ ਸਿੰਘ

ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਕਿਸਾਨਾਂ ਨੂੰ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ ਆਦਿ ਦੇ

dr-amrik-s-pkt

ਖੱਪਤਕਾਰ ਮੰਡੀਕਰਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੁਆਰਾ ਕੁਦਰਤੀ ਤੌਰ `ਤੇ ਤਿਆਰ ਕੀਤੀਆਂ ਖੇਤੀ ਜਿਨਸਾਂ ਦਾ ਕਿਸਾਨ ਬਾਜ਼ਾਰ, ਬਰਸਾਤ ਹੋਣ ਕਾਰਨ 8 ਜਨਵਰੀ ਦਿਨ ਐਤਵਾਰ ਨੂੰ ਸਥਾਨਕ ਖੇਤੀਬਾੜੀ ਦਫਤਰ ਗਲੀ ਨੰ. ਜ਼ੀਰੋ, ਇੰਦਰਾ ਕਾਲੋਨੀ ਦੁਪਿਹਰ 12.30 ਵਜੇ ਤੋਂ ਸ਼ਾਮ 5 ਵਜੇ ਲੱਗਣ ਵਾਲਾ ਕਿਸਾਨ ਮੁਅੱਤਲ ਕੀਤਾ ਜਾਂਦਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕਿਹਾ ਕਿ ਫਾਰਮ ਟੂ ਹੋਮ ਤੱਕ ਦੇ ਸਿਧਾਂਤ ਤਹਿਤ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਲਈ ਲੋੜੀਂਦੀਆਂ ਸਬਜ਼ੀਆਂ ਬਰਸਾਤ ਹੋਣ ਕਾਰਨ ਨਹੀਂ ਤੋੜੀਆਂ ਜਾ ਸਕੀਆਂ। ਜਿਸ ਕਾਰਨ ਕਿਸਾਨ ਬਾਜ਼ਾਰ 12 ਜਨਵਰੀ ਨੁੰ ਇਸੇ ਸਥਾਨ ਤੇ ਸਮੇਂ `ਤੇ ਲੱਗੇਗਾ। ਉਨਾਂ ਦੱਸਿਆ ਕਿ 13 ਜਨਵਰੀ ਨੂੰ ਲੋਹੜੀ ਹੋਣ ਕਾਰਨ ਕਿਸਾਨ ਬਾਜ਼ਾਰ ਵਿੱਚ ਗੰਨੇ ਦਾ ਜੂਸ, ਖੀਰ, ਸਰੋਂ ਦਾ ਸਾਗ, ਤਿਲ ਆਦਿ ਕਿਸਾਨਾਂ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply