ਅੰਮ੍ਰਿਤਸਰ, 8 ਜਨਵਰੀ (ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ 25 ਦਸੰਬਰ 2016 ਤੋਂ ਅਰੰਭ ਹੋਏ ਵਿੰਟਰ ਆਰਟ ਫੀਸਟਾ 2017 ਤਹਿਤ ਅੱਜ

ਫਿਲਮੀ ਦੁਨੀਆਂ ਦੀ ਉਘੀ ਹਸਤੀ ਮਦਨ ਲਾਲ ਨਿਵੇਕਲੇ ਅੰਦਾਜ਼ ਵਿੱਚ ਅੰਮ੍ਰਿਤਸਰ ਦੇ ਦਰਸ਼ਕਾਂ ਦੇ ਰੂਬਰੂ ਹੋਏ।ਮਦਨ ਲਾਲ ਅਜਿਹੇ ਸ਼ਾਇਰ ਹਨ ਜਿੰਨਾਂ ਦੀ ਸ਼ਾਇਰੀ ਨੂੰ ਦੇਸ਼ ਦੇ ਹਰੇਕ ਗਾਇਕ ਨੇ ਆਪਣੀ ਅਵਾਜ਼ ਦਿੱਤੀ ਹੈ।ਇੰਨਾਂ ਵਿੱਚ ਨਾਮਵਰ ਕਲਾਕਾਰ ਲਤਾ ਮੰਗੇਸ਼ਕਰ, ਜਗਜੀਤ ਸਿੰਘ, ਗੁਲਾਮ ਅਲੀ, ਅਨੂਪ ਜਲੋਟਾ, ਕੁਮਾਰ ਸਾਨੂ, ਸੋਨੂੰ ਨਿਗਮ, ਪੰਕਜ਼ ਉਦਾਸ ਅਾਿਦ ਵਰਨਣਯੋਗ ਹਨ।ਮਦਨ ਲਾਲ ਲਤਾ ਮੰਗੇਸ਼ਕਰ ਦੇ ਬਹੁਤ ਚਹੇਤੇ ਸਨ, ਜਿੰਨਾਂ ਵਲੋਂ ਸ਼ਾਇਰ ਦੀ ਗਾਈ ਹੋਈ ਸ਼ਾਇਰੀ ਆਰਟ ਗੈਲਰੀ ਵਿਖੇ ਵਿਸ਼ਵਾਜੀਤ, ਸ਼ਹਿਨਾਜ਼, ਡਾ. ਅਰਵਿੰਦਰ ਸਿੰਘ ਚਮਕ ਅਤੇ ਸੁਵਿਧਾ ਦੁੱਗਲ ਨੇ ਸਟੇਜ਼ `ਤੇ ਗੀਤਾਂ ਦੇ ਰੂਪ ਵਿੱਚ ਜੀਵੰਤ ਕੀਤੀ।ਜਿਸ ਦਾ ਹਾਜਰ ਸਰੋਤਿਆਂ ਨੇ ਖੂਬ ਅਨੰਦ ਮਾਣਿਆ।ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ ਆਈ. ਜੀ ਸਪੈਸ਼ਲ ਟਾਸਕ ਫੋਰਸ ਕਾਊਂਟਰ ਇੰਟੈਲੀਜੈਂਸ ਡਾ. ਐਮ. ਫਾਰੂਕੀ ਤੇ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਮਦਨ ਲਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਡਾ. ਪੀ.ਐਸ ਗਰੋਵਰ, ਸ਼ਿਵਦੇਵ ਸਿੰਘ, ਡਾ. ਗੋਪਾਲ ਕਰੋੜੀਵਾਲ, ਮੈਡਮ ਗੁਰਜੀਤ ਕੌਰ ਤੇ ਸਰਲਾ ਬੱਬਰ, ਗੁਰਿੰਦਰ ਮਕਨਾ, ਕੁਲਵਿੰਦਰ ਸਿੰਘ, ਅਸ਼ਵਨੀ ਟੀਟਾ, ਪਰਮਜੀਤ ਮਕਨਾ ਆਦਿ ਹਾਜਰ ਸਨ।
Punjab Post Daily Online Newspaper & Print Media