Sunday, March 22, 2026

ਸਰਵਨ ਧੰਨ ਵਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਭੁੱਲਰ ਦੀ ਹਮਾਇਤ ਦਾ ਐਲਾਨ

ਭਿੱਖੀਵਿੰਡ/ ਕੰਬੋਕੇ/ ਬੀੜ ਸਾਹਿਬ, 7 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਪੱਕੀ ਹੋ ਗਈ, ਜਦੋਂ ਅੱਜ ਕਾਂਗਰਸ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਵੱਲੋਂ ਗਰੀਨਲੈਂਡ ਪੈਲੇਸ ਭਿੱਖੀਵਿੰਡ ਵਿਖੇ ਰੱਖੀ ਗਈ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਸਾਥੀਆਂ ਗੁਰਨਾਮ ਸਿੰਘ ਮਹਿੰਦੀਪੁਰ, ਬਾਬਾ ਬਲਵੀਰ ਸਿੰਘ, ਸਰਵਨ ਸਿੰਘ ਕੰਬੋਕੇ, ਪ੍ਰਧਾਨ ਗੁਰਮੁਖ ਸਿੰਘ ਕੰਬੋਕੇ, ਬਖਸੀਸ ਸਿੰਘ ਪੰਚ ਕੰਬੋਕੇ, ਅਵਤਾਰ ਸਿੰਘ ਭੂਰਾ, ਅੰਗੇਰਜ ਸਿੰਘ ਡਿੱਬੀਪੁਰ, ਸਾਬਕਾ ਸਰਪੰਚ ਗੁਰਸਾਹਿਬ ਸਿੰਘ ਦਰਾਜਕੇ, ਨੰਬਰਦਾਰ ਜਗੀਰ ਮਸੀਹ, ਬਲਵਿੰਦਰ ਸਿੰਘ ਪੰਚ, ਨਿਸ਼ਾਨ ਸਿੰਘ ਚੀਮਾ, ਹਰਦੇਵ ਸਿੰਘ ਵੀਰਮ, ਬਖਸੀਸ ਸਿੰਘ, ਸਾਬਕਾ ਸਰਪੰਚ ਜਗੀਰ ਸਿੰਘ ਦਾਊਦਪੁਰ, ਜਸਵਿੰਦਰ ਸਿੰਘ ਕਲੰਜਰ, ਸਰਵਨ ਸਿੰਘ ਬਹਿੜਵਾਲ, ਸਾਬਕਾ ਸਰਪੰਚ ਰਸਾਲ ਸਿੰਘ ਮੱਖੀ, ਬਲਵਿੰਦਰ ਸਿੰਘ, ਬੋਹੜ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ, ਸਰਵਨ ਸਿੰਘ ਸੁਰਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ, ਗੁਰਬਖਸ ਸਿੰਘ, ਮੰਗਲਜੀਤ ਸਿੰਘ, ਸੋਨਾ ਸਿੰਘ, ਸੋਨੂੰ, ਹੀਰਾ ਸਿੰਘ ਧੁੰਨ, ਹਰਮੀਤ ਸਿੰਘ ਭਿੱਖੀਵਿੰਡ, ਦਰਬਾਰਾ ਸਿੰਘ, ਗੁਰਮੁਖ ਸਿੰਘ ਸਿੱਧਵਾਂ, ਗੋਲਡੀ ਫਰੰਦੀਪੁਰ, ਹਰਪ੍ਰੀਤ ਸਿੰਘ ਬਲ੍ਹੇਰ, ਅੰਗਰੇਜ ਸਿੰਘ, ਹਰਦੇਵ ਸਿੰਘ, ਪ੍ਰਗਟ ਸਿੰਘ, ਮਨਮੋਹਨ ਸਿੰਘ ਆਦਿ ਸਾਥੀਆਂ ਸਮੇਤ ਸੁਖਪਾਲ ਸਿੰਘ ਭੁੱਲਰ ਨੂੰ ਹਮਾਇਤ ਦੇਣ ਦਾ ਐਲ਼ਾਨ ਕਰ ਦਿੱਤਾ।ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਸਰਵਨ ਸਿੰਘ ਧੁੰਨ ਨੇ ਆਖਿਆ ਕਿ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹਲਕਾ ਖੇਮਕਰਨ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਜੋਰ ਲਗਾਉਣਾ ਪਵੇਗਾ।ਇਸ ਸਮੇਂ ਸਾਬਕਾ ਚੇਅਰਮੈਂਨ ਇਨਫੋਟੈਕ ਪੰਜਾਬ ਤੇਜਪ੍ਰੀਤ ਸਿੰਘ ਪੀਟਰ ਨੇ ਵੀ ਆਪਣੇ ਸਾਥੀਆਂ ਸਮੇਤ ਕਾਨਫਰੰਸ ਵਿਚ ਸਾਮਲ ਹੁੰਦਿਆਂ ਸੁਖਪਾਲ ਸਿੰਘ ਭੁੱਲਰ ਨੂੰ ਜਿਤਾਉਣ ਦਾ ਪ੍ਰਣ ਕੀਤਾ।
ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਫਤਿਹ ਫਾਊਡੇਸ਼ਨ ਦੇ ਚੇਅਰਮੈਂਨ ਅਨੂਪ ਸਿੰਘ ਭੁੱਲਰ, ਤੇਜਪ੍ਰੀਤ ਸਿੰਘ ਪੀਟਰ, ਸਾਬਕਾ ਚੇਅਰਮੈਂਨ ਤਰਲੋਕ ਸਿੰਘ ਚੱਕਵਾਲੀਆ, ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਵਿਜੈਪਾਲ ਚੋਧਰੀ, ਕਾਮਰੇਡ ਬਲਵਿੰਦਰ ਸਿੰਘ ਸ਼ੋਰੀਆ ਚੱਕਰ ਵਿਜੇਤਾ ਪੰਜਾਬ ਪ੍ਰਧਾਨ ਪ੍ਰਾਈਵੇਟ ਸਕੂਲ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਵਿਸ਼ਾਲ ਇੱਕਠ ਨੇ ਅਕਾਲੀ ਦਲ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ।ਉਹਨਾਂ ਨੇ ਕਿਹਾ ਪਿਛਲੇ 10 ਸਾਲ ਤੋਂ ਅਕਾਲੀ ਦਲ ਤੋਂ ਸਤਾਏ ਹੋਏ ਲੋਕ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਕਾਹਲੇ ਹੋਏ ਹਨ। ਸਟੇਜ ਸੈਕਟਰੀ ਦੀ ਭੂਮਿਕਾ ਸੁਰਿੰਦਰਪਾਲ ਸਿੰਘ ਘਰਿਆਲੀ ਵੱਲੋਂ ਨਿਭਾਈ ਗਈ।
ਇਸ ਸਮੇਂ ਯੂਥ ਕਾਂਗਰਸ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਰਾਜਵੰਤ ਸਿੰਘ ਪਹੂਵਿੰਡ, ਰੇਸ਼ਮ ਸਿੰਘ ਨਵਾਦਾ, ਸਰਪੰਚ ਹਰਜੀ ਸਿੰਘਪੁਰਾ, ਕੁਲਬੀਰ ਸਿੰਘ ਕਲੰਜਰ, ਜੱਸ ਚੂੰਗ, ਨੰਬਰਦਾਰ ਗੁਰਸਾਹਿਬ ਸਿੰਘ, ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਕਾਜੀਚੱਕ, ਜਿਲ੍ਹਾ ਜਨਰਲ ਸਕੱਤਰ ਸਤਨਾਮ ਸਿੰਘ, ਜਿਲ੍ਹਾ ਮੀਤ ਪ੍ਰਧਾਨ ਬੱਬੂ ਸ਼ਰਮਾ, ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਸ਼ਹਿਰੀ ਪ੍ਰਧਾਨ ਨਰਿੰਦਰ ਬਿੱਲਾ, ਬਲਾਕ ਪ੍ਰਧਾਨ ਸ਼ਿੰਦਾ ਬੁੱਗ ਮਾੜੀਮੇਘਾ, ਗੁਰਮੁਖ ਸਿੰਘ ਸਾਂਡਪੁਰਾ, ਸੋਨੂੰ ਭਿੱਖੀਵਿੰਡ, ਜਗਤੇਸ਼ਵਰ ਸੰਧੂ, ਸਰਪੰਚ ਸੂਰਜ ਊਦੇ ਸਿੰਘ ਨਾਰਲੀ, ਪ੍ਰਧਾਨ ਨਰਿੰਦਰ ਧਵਨ, ਮੁਖਤਿਆਰ ਸਿੰਘ ਡਲੀਰੀ, ਹੀਰਾ ਸਿੰਘ ਸਿੱਧਵਾਂ, ਬਾਬਾ ਸਤਵੰਤ ਸਿੰਘ, ਸੁਖਵੰਤ ਸਿੰਘ ਸਾਂਧਰਾ, ਰਾਜ ਸਿੰਘ ਪੱਤੂ, ਸਰਪੰਚ ਸੁੱਖਾ ਸਿੰਘ ਨਾਰਲੀ, ਪੱਪੂ ਰਾਕਟ ਭਿੱਖੀਵਿੰਡ, ਚੇਅਰਮੈਂਨ ਭਗਵੰਤ ਸਿੰਘ ਕੰਬੋਕੇ, ਯੂਥ ਆਗੂ ਬਾਜ ਸਿੰਘ ਵੀਰਮ, ਗੁਰਸੇਵਕ ਸਿੰਘ ਕਲਸੀਆਂ, ਸਾਹਿਲ ਕੁਮਾਰ ਪੀ.ਏ, ਹਰਜਿੰਦਰ ਸਿੰਘ ਬੁਰਜ, ਜੁਗਰਾਜ ਸਿੰਘ ਪਹੂਵਿੰਡ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ, ਰਾਜੀਵ ਸਿੰਘ ਖਾਲੜਾ, ਹੈਪੀ ਗਿੱਲ, ਰਵੀ ਸਿੱਧੂ, ਰੇਸ਼ਮ ਸਿੰਘ, ਸੁਖਵੰਤ ਸਿੰਘ ਵੀਰਮ, ਸਰਬਜੀਤ ਸਿੰਘ ਡਲੀਰੀ, ਰਣਜੀਤ ਸਿੰਘ, ਵਰਿੰਦਰਬੀਰ ਸਿੰਘ ਟੀਟੂ, ਤਾਰੂ ਧੁੰਨ, ਜਸਵਿੰਦਰ ਸਿੰਘ ਡਲੀਰੀ, ਕਸ਼ਮੀਰ ਸਿੰਘ ਨਵਾਦਾ, ਚੇਅਰਮੈਂਨ ਗੁਰਭੇਜ ਸਿੰਘ ਸੁਰਸਿੰਘ, ਡਿਪਟੀ ਖਾਲੜਾ, ਜਸਵੰਤ ਸਿੰਘ ਯੋਧਪੁਰੀ ਖਾਲੜਾ, ਗੁਰਲਾਲ ਸਿੰਘ ਰੱਬ, ਮਿੰਟੂ ਮਹਿਤਾ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਸਾਬਕਾ ਸਰਪੰਚ ਦਿਲਬਾਗ ਸਿੰਘ ਸਿੱਧਵਾਂ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਬਾਸਰਕੇ, ਮੰਗਤ ਰਾਮ ਗੁਲਾਟੀ, ਗੁਰਜੰਟ ਸਿੰਘ ਦੁਆਬੀਆ ਮਾੜੀਮੇਘਾ, ਜਗੀਰਦਾਰ ਗੁਰਮੁਖ ਸਿੰਘ ਮਾੜੀਮੇਘਾ, ਦਿਲਬਾਗ ਸਿੰਘ ਬਾਸਰਕੇ, ਸ਼ਿਵ ਬਿੱਟੂ, ਖਿੰਦਾ ਮਾੜੀਮੇਘਾ, ਸੰਦੀਪ ਸਿੰਘ ਕੰਬੋਕੇ, ਸੁਰਜੀਤ ਘੁੱਲਾ, ਰਾਣਾ ਬਾਸਰਕੇ, ਸੁਰਜੀਤ ਘੁੱਲਾ ਬਾਸਰਕੇ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply