ਜੰਡਿਆਲਾ ਗੁਰੂ, 9 ਜਨਵਰੀ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਸੈਮੀਨਾਰ ਲਾਉਣ ਦੇ ਬਾਵਜੂਦ ਵੀ ਟੀ.ਏ/ ਡੀ.ਏ ਦਾ ਭੁਗਤਾਨ ਨਹੀ ਕੀਤਾ। ਉਨਾਂ ਦੱਸਿਆ ਕਿ ਨਵੰਬਰ/ਦਸੰਬਰ ਮਹੀਨੇ ਵਿੱਚ ਵੱਡੇ ਪੱਧਰ ਤੇ ਲਗਾ ਕੇਂ ਅਧਿਆਪਕਾਂ ਦੀ ਟਰੇਨਿੰਗ ਕਰਵਾਈ ਗਈ ਸੀ, ਪਰ ਕਿਸੇ ਅਧਿਆਪਕ ਨੂੰ ਇਸ ਸੈਮੀਨਾਰ ਸਬੰਧੀ ਬਣਦੀ ਅਦਾਇਗੀ ਨਹੀ ਕੀਤੀ ਗਈ, ਜਦਕਿ ਸੈਮੀਨਾਰ ਦੇ ਦੌਰਾਨ ਅਧਿਆਪਕਾਂ ਕੋਲੋ ਰਜਿਸਟਰ `ਤੇ ਦਸਤਖ਼ਤ ਕਰਵਾ ਲਏ ਗਏ।ਲਹੋਰੀਆ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਵਲੋਂ ਸੈਮੀਨਾਰਾਂ ਲਈ ਦਿੱਤਾ ਪੈਸਾ ਅਧਿਆਪਕਾਂ ਨੂੰ ਕਿਉ ਨਹੀ ਮਿਲਿਆ, ਇਸ ਸਬੰਧੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media