Sunday, August 30, 2026

ਸੜਕਾਂ/ ਗਲੀਆਂ ਵਿੱਚ ਰੇਤਾਂ/ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਲਗਾਉਣ ‘ਤੇ ਪਾਬੰਦੀ

ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਨੇ ਜਾਰੀ ਹੁਕਮ ਰਾਹੀਂ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਬਲਿਕ ਜਾਂ ਸਰਕਾਰੀ ਅਦਾਰੇ ਵੱਲੋਂ ਸੜਕਾਂ/ ਗਲੀਆਂ ਵਿੱਚ ਰੇਤਾਂ/ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਉਣ ‘ਤੇ ਪੂਰਨ ਪਾਬੰਦੀ ਲੱਗਾ ਦਿੱਤੀ ਗਈ ਹੈ।ਇਸੇ ਹੀ ਤਰ੍ਹਾਂ ਇੱਕ ਹੋਰ ਹੁਕਮਾਂ ਰਾਹੀਂ ਉਨ੍ਹਾਂ ਨੇ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਘੜੂਕੇ/ ਟਰਾਲੀਆਂ/ਮੋਟਰਸਾਇਕਲ ਟਰਾਲੀ ਜਾਂ ਹੱਥ ਵਾਲਾ ਠੇਲਾ ਤੇ ਲਟਕਦਾ ਸਰੀਆ ਲੈ ਕੇ ਜਾਂਦੇ ਵਾਹਨਾਂ ‘ਤੇ ਪੂਰਨ ਰੋਕ ਰਹੇਗੀ।ਇੱਕ ਹੋਰ ਹੁਕਮ ਰਾਹੀਂ ਜਿਲ੍ਹਾ ਪਠਾਨਕੋਟ ਦੀ ਹਦੂਦ ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ ਦੇ ਅੰਦਰ ਬੈਠ ਕੇ ਸ਼ਰਾਬ ਪੀਣ ‘ਤੇ ਪੂਰਨ ਪਾਬੰਦੀ ਲਾਈ ਹੈ। ਇਹ ਹੁਕਮ ਤੁਰੰਤ ਲਾਗੂ ਹੋ ਕੇ 6 ਮਾਰਚ, 2017 ਤੱਕ ਲਾਗੂ ਰਹਿਣਗੇ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply