Tuesday, March 17, 2026

ਅਕਾਲੀ ਦਲ ਨੂੰ ਝਟਕਾ- ਭਿੱਖੀਵਿੰਡ ਦੇ 12 ਕੱਟੜ ਅਕਾਲੀ ਪਰਿਵਾਰ ਆਪ ਵਿਚ ਹੋਏ ਸ਼ਾਮਲ

ਅਲਗੋ ਕੋਠੀ, 10 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਵਿਧਾਨ ਸਭਾ ਹਲਕਾ ਖੇਮਕਰਨ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕੇ ਲੱਗਣ ਦਾ

ppn1001201703

ਸਿਲਸਿਲ੍ਹਾ ਨਿਰੰਤਰ ਜਾਰੀ ਹੈ, ਕਿਉਂਕਿ ਪਿਛਲੇ 10 ਸਾਲਾਂ ਦੌਰਾਨ ਹੋਈਆਂ ਧੱਕੇਸ਼ਾਹੀਆਂ ਤੋਂ ਹੁਣ ਲੋਕ ਪੂਰੀ ਤਰ੍ਹਾਂ ਤੰਗ ਆ ਕੇ ਖੁਸ਼ਹਾਲ ਜੀਵਨ ਜਿਊਣ ਦੀ ਆਸ ਰੱਖ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ।ਇਸੇ ਕੜੀ ਤਹਿਤ ਅੱਜ ਭਿੱਖੀਵਿੰਡ ਵਿਖੇ 12 ਕੱਟੜ ਅਕਾਲੀ ਪਰਿਵਾਰਾਂ ਨੇ ਹਲਕਾ ਵਿਧਾਇਕ ਨੂੰ ਤਗੜਾ ਝਟਕਾ ਦਿੰਦਿਆਂ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।ਹਲਕਾ ਖੇਮਕਰਨ ਤੋਂ ਆਪ ਦੇ ਉਮੀਦਵਾਰ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ (ਸ਼ੌਰੀਆ ਚੱਕਰ ਵਿਜੇਤਾ) ਵੱਲੋਂ ਅਕਾਲੀ ਦਲ ਛੱਡ ਕੇ ਆਪ ਵਿਚ ਸ਼ਾਮਲ ਹੋਣ ਵਾਲੇ ਕਾਬਲ ਸਿੰਘ ਆਦੀ, ਦਿਲਬਾਗ ਸਿੰਘ ਆਦੀ, ਜਰਨੈਲ ਸਿੰਘ ਆਦੀ, ਸੁਰਜੀਤ ਸਿੰਘ ਆਦੀ, ਸਵਰਨ ਸਿੰਘ ਆਦੀ, ਬਲਜੀਤ ਸਿੰਘ ਆਦੀ, ਪਰਿਵਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦਿਆਂ ਜੀ ਆਇਆਂ ਆਖਿਆ।
ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਹੈ।ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਹਰੇਕ ਵਰਗ ਕਿਸਾਨ, ਮਜ਼ਦੂਰ, ਦੁਕਾਨਦਾਰ, ਛੋਟਾ ਵਪਾਰੀ, ਮੁਲਾਜਮ ਆਦਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੁਰੀ ਤਰ੍ਹਾਂ ਦੁਖੀ ਹਨ ਕਿਉਂਕਿ ਕਿਸਾਨਾਂ ਨੂੰ ਜਿੱਥੇ ਫਸਲਾਂ ਦੇ ਉਚਿਤ ਭਾਅ ਨਹੀਂ ਮਿਲ ਰਹੇ ਉਥੇ ਮਜ਼ਦੂਰ ਵਰਗ ਨੂੰ ਕੰਮ ਨਾ ਮਿਲਣ ਕਾਰਨ ਉਹ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇਣ ਤੋਂ ਵੀ ਆਤਰ ਹੋ ਗਏ ਹਨ। ਇਸੇ ਤਰ੍ਹਾਂ ਦੁਕਾਨਦਾਰ ਮਹਿੰਗਾਈ ਕਾਰਨ ਅਤੇ ਤਰ੍ਹਾਂ ਤਰ੍ਹਾਂ ਦੇ ਟੈਕਸਾਂ ਕਾਰਨ ਛੋਟੇ ਵਪਾਰੀਆਂ ਦੇ ਕਾਰੋਬਾਰ ਬੰਦ ਹੋਣ ਕਿਨਾਰੇ ਹਨ।ਕੈਪਟਨ ਪਹੂਵਿੰਡੀਆ ਨੇ ਕਿਹਾ ਕਿ ਅਕਾਲੀ ਭਾਜਪਾ ਨੇ ਸਿਰਫ 10 ਸਾਲਾਂ ਵਿਚ ਆਪਣੇ ਚਹੇਤਿਆਂ ਦੇ ਘਰ ਹੀ ਭਰੇ ਹਨ ਇਸ ਲਈ ਹੁਣ ਲੋਕ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ। ਕੈਪਟਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਹੋਏ ਹਰੇਕ ਜ਼ੁਲਮ ਦਾ ਸਾਰਾ ਹਿਸਾਬ ਕੀਤਾ ਜਾਵੇਗਾ।
ਇਸ ਮੌਕੇ ਬਖਸ਼ੀਸ਼ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਗੋਲਾ, ਜਗਰੂਪ ਸਿੰਘ, ਕਿੰਦਰਬੀਰ ਸਿੰਘ, ਕਿਰਪਾਲ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਰਛਪਾਲ ਸਿੰਘ, ਗੁਰਜੰਟ ਸਿੰਘ, ਸਰਪੰਚ ਦਿਲਬਾਗ ਸਿੰਘ, ਸਰਪੰਚ ਮਹਾਂਬੀਰ ਸਿੰਘ, ਰਜਿੰਦਰ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply