Tuesday, March 17, 2026

ਮਾਰਵਾਹ ਨੇ ਗੁ. ਬੰਗਲਾ ਸਾਹਿਬ ਪੌਲਿਕਲਿਨਿਕ ਦੇ ਚੇਅਰਮੈਨ ਵੱਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ, 10 ਜਨਵਰੀ (ਪੰਜਾਬ ਪੋਸਟ ਬਿਊਰੋ)- ਸਾਬਕਾ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਰਵਿੰਦਰ ਸਿੰਘ ਮਾਰਵਾਹ ਨੇ

dsgmc logo

ਗੁਰਦੁਆਰਾ ਬੰਗਲਾ ਸਾਹਿਬ ਪੌਲਿਕਲਿਨਿਕ ਦੇ ਚੇਅਰਮੈਨ ਵੱਜੋਂ ਅੱਜ ਅਹੁਦਾ ਸੰਭਾਲਿਆ। ਗੁਰੂ ਹਰਿਕ੍ਰਿਸ਼ਨ ਹਸਪਤਾਲ ਬੰਗਲਾ ਸਾਹਿਬ ’ਚ ਨਵੀਨੀਕਰਨ ਦੇ ਪਿੱਛਲੇ ਲੰਬੇ ਸਮੇਂ ਤੋਂ ਚਲ ਰਹੇ ਕਾਰਜਾਂ ਦੀ ਸੰਪੂਰਣਤਾ ਤੋਂ ਪਹਿਲੇ ਮਾਰਵਾਹ ਦੀ ਹੋਈ ਉਕਤ ਨਿਯੁੱਕਤੀ ਅਹਿਮ ਬਣ ਜਾਂਦੀ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਦਰ ਤੋਂ ਦੁਆ ਅਤੇ ਦਵਾ ਦੋਨੋਂ ਚੀਜ਼ਾਂ ਇੱਕੋ ਥਾਂ ਤੇ ਉਪਲਬਧ ਕਰਾਉਣ ਦੇ ਟੀਚੇ ਨਾਲ ਸਿਹਤ ਸੁਵੀਧਾਵਾਂ ਵੱਡੇ ਪੱਧਰ ਤੇ ਮੁਹਇਆ ਕਰਾਉਣ ਵਾਸਤੇ ਜਦੋਜਹਿਦ ਕੀਤੀ ਜਾ ਰਹੀ ਹੈ।ਮਾਰਵਾਹ ਦੇ ਨਾਲ ਹੀ ਐਮ.ਐਸ.ਤਲਵਾਰ ਨੂੰ ਪੌਲਿਕਲਿਨਿਕ ਦਾ ਕੋ-ਚੇਅਰਮੈਨ ਥਾਪਿਆ ਗਿਆ ਹੈ।
ਅਕਾਲੀ ਆਗੂ ਅਤੇ ਜੀ.ਕੇ ਦੇ ਨਿਜ਼ੀ ਸਹਾਇਕ ਵਿਕਰਮ ਸਿੰਘ ਨੇ ਅੱਜ ਮਾਰਵਾਹ ਅਤੇ ਸਾਥੀਆਂ ਨੂੰ ਸਿਰੋਪਾਉ ਭੇਂਟ ਕਰਕੇ ਪੌਲਿਕਲਿਨਿਕ ਦਾ ਕਾਰਜਭਾਰ ਸੌਂਪਿਆ। ਛੇਤੀ ਹੀ ਬੰਗਲਾ ਸਾਹਿਬ ਹਸਪਤਾਲ ਨੂੰ ਕਮੇਟੀ ਵੱਲੋਂ ਸੰਗਤਾਂ ਲਈ ਖੋਲੇ ਜਾਣ ਦਾ ਸੰਕੇਤ ਦਿੰਦੇ ਹੋਏ ਜੀ.ਕੇ ਨੇ ਬੰਗਲਾ ਸਾਹਿਬ ਵਿਖੇ ਕਮੇਟੀ ਵੱਲੋਂ ਮਿਆਰੀ ਸਿਹਤ ਸੁਵੀਧਾਵਾਂ ਸੰਗਤਾਂ ਨੂੰ ਉਪਲਬਧ ਕਰਾਉਣ ਦੀ ਆਪਣੀ ਵਚਨਬੱਧਤਾ ਵੀ ਦੋਹਰਾਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply