ਵਰਕਰਾਂ ਦੀ ਮੀਟਿੰਗ ਕਹਿ ਕੇ ਪੱਤਰਕਾਰਾਂ ਨੂੰ ਕਵਰੇਜ਼ ਕਰਨ ਤੋਂ ਰੋਕਿਆ

ਧੂਰੀ, 10 ਜਨਵਰੀ (ਪ੍ਰਵੀਨ ਗਰਗ)- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਪਾਰਟੀ ਵਰਕਰਾਂ ਨਾਲ ਰਤਨਾ ਰਿਜ਼ੋਰਟ ਵਿਖੇ ਬੰਦ ਹਾਲ ਕਮਰੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਬਾਦਲ ਨੇ ਪੱਤਰਕਾਰਾਂ ਨੂੰ ਕਵਰੇਜ਼ ਕਰਨ ਦੀ ਸਖਤ ਮਨਾਹੀ ਕੀਤੀ ਹੋਈ ਸੀ।ਮੀਟਿੰਗ ਉਪਰੰਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਵੱਲੋਂ ਜਾਰੀ ਚੌਣ ਮੈਨੀਫਿਸਟੋ ਦੇ ਪ੍ਰੋਗਰਾਮ ਬਾਰੇ ਖੁਦ ਹੀ ਕੂਝ ਪਤਾ ਨਹੀਂ ਹੈ।ਉਹਨਾਂ `ਆਪ` ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਪੱਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਪ੍ਰਤੀ ਬਿਲਕੁਲ ਖਰਾ੍ਹ ਨਹੀਂ ਉਤਰਿਆ ਜਿਸ ਤੋਂ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਜਾਣੂ ਹੋ ਗਏ ਹਨ ਜਿਸ ਦੇ ਨਤੀਜੇ ਵਜੋਂ ਉਹ ਅਗਾਮੀ ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡੀ ਲੀਡ ਦੇ ਕੇ ਜਿਤਾਉਣਗੇ।ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਸ਼ਾਮਲ ਹੋਏ।ਇਸ ਮੀਟਿੰਗ ਵਿੱਚ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਪਾਰਟੀ ਵਰਕਰਾਂ ਨੂੰ ਇੱਕਜੁੱਟ ਹੋਕੇ ਹਰੀ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਧੂਰੀ ਤੋਂ ਚੋਣ ਪਾਰਟੀ ਲਈ ਵੱਡੀ ਚੁਣੌਤੀ ਹੋਵੇਗੀ ਜਿਸ ਨੂੰ ਜਿੱਤਣਾ ਪਾਰਟੀ ਲਈ ਅਹਿਮ ਹੋਵੇਗਾ ਅਤੇ ਪਾਰਟੀ ਦੀ ਜਿੱਤ ਨਾਲ ਵਰਕਰਾਂ ਦਾ ਮਾਨ-ਸਨਮਾਨ ਕਾਇਮ ਰਹਿੰਦਾ ਹੈ। ਇਸ ਮੀਟਿੰਗ ਉਪਰੰਤ ਪਾਰਟੀ ਆਗੂਆਂ ਨਾਲ ਗੱਲਬਾਤ ਕਰਨ `ਤੇ ਪਤਾ ਲੱਗਾ ਕਿ ਮੀਟਿੰਗ ਵਿੱਚ ਬਾਦਲ ਨੇ ਹਲਕਾ ਧੂਰੀ ਦੀ ਸੀਟ ਹਰ ਹਾਲ ਵਿੱਚ ਜਿੱਤਣ ਦੇ ਵਿਸ਼ੇ ਉੱਪਰ ਅਕਾਲੀ ਵਰਕਰਾਂ ਨੂੰ ਸੰਬੋਧਿਤ ਕੀਤਾ ।
ਇਸ ਮੌਕੇ ਜਥੇਦਾਰ ਤੇਜਾ ਸਿੰਘ ਕਮਾਲਪੁਰ, ਅਮਨਵੀਰ ਸਿੰਘ ਚੈਰੀ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਜੱਥੇਦਾਰ ਰਾਜਿੰਦਰ ਸਿੰਘ ਕਾਂਝਲਾ, ਡਾ. ਏ.ਆਰ ਸ਼ਰਮਾ ਚੇਅਰਮੈਨ ਰਾਈਸੀਲਾ ਫੂਡਜ਼, ਪ੍ਰਸ਼ੋਤਮ ਗਰਗ ਕਾਲਾ, ਪ੍ਰਸ਼ੋਤਮ ਕਾਂਸਲ, ਜੱਥੇਦਾਰ ਨਛੱਤਰ ਸਿੰਘ ਜਹਾਂਗੀਰ, ਜਤਿੰਦਰ ਸਿੰਘ ਸੋਨੀ ਮੰਡੇਰ, ਚੇਅਰਮੈਨ ਸੁਖਪਾਲ ਸ਼ਰਮਾਂ, ਗਮਦੂਰ ਸਿੰਘ ਜਵੰਧਾ, ਧਰਮਿੰਦਰ ਸਿੰਘ ਕੌਲ਼ਸੇੜੀ, ਬੰਤ ਸਿੰਘ, ਪਰਮਜੀਤ ਸਿੰਘ ਪੰਮਾਂ, ਤਲਵੀਰ ਸਿੰਘ ਧਨੇਸਰ, ਰਵੀਇੰਦਰ ਈਸੜਾ, ਵਿਕਾਸ ਗਰਗ ਬੀ.ਜੇ.ਪੀ ਆਗੂ, ਜੱਥੇਦਾਰ ਅਜਮੇਰ ਸਿੰਘ ਘਨੌਰੀ, ਭੁਪਿੰਦਰ ਮਿੱਠਾ, ਸਵਰਨਜੀਤ ਹਰਚੰਦਪੁਰ, ਅਤੇ ਬੀਬੀ ਪਰਮਜੀਤ ਕੌਰ ਵਿਰਕ ਆਦਿ ਸਮੇਤ ਵੱਡਾ ਇੱਕਠ ਵਿੱਚ ਅਕਾਲੀ ਵਰਕਰ ਅਤੇ ਲੋਕ ਹਾਜ਼ਰ ਸਨ।
ਪੱਤਰਕਾਰਾਂ ਨੂੰ ਕਵਰੇਜ਼ ਕਰਨ ਤੋਂ ਰੋਕਿਆ
ਮੀਟਿੰਗ ਹਾਲ ਵਿੱਚ ਪਾਰਟੀ ਉਮੀਦਵਾਰ ਹਰੀ ਸਿੰਘ ਦੇ ਸੱਦੇ `ਤੇ ਪਹੁੰਚੇ ਵੱਖ-2 ਅਖਬਾਰਾਂ ਅਤੇ ਟੀ.ਵੀ ਚੈਨਲਾਂ ਦੇ ਪੱਤਰਕਾਰ ਜਦੋਂ ਮੀਟਿੰਗ ਹਾਲ ਵਿੱਚ ਕਵਰੇਜ਼ ਕਰਨ ਪਹੁੰਚੇ ਤਾਂ ਸੁਖਬੀਰ ਸਿੰਘ ਬਾਦਲ ਨੇ ਸਟੇਜ਼ ਤੋਂ ਇਸ ਨੂੰ ਸਿਰਫ ਪਾਰਟੀ ਵਰਕਰਾਂ ਦੀ ਮੀਟਿੰਗ ਕਹਿ ਕੇ ਪੱਤਰਕਾਰਾਂ ਨੂੰ ਕਵਰੇਜ਼ ਕਰਨ ਤੋਂ ਰੋਕ ਦਿੱਤਾ।ਜਿਸ ਦੇ ਰੋਸ ਵਜੋਂ ਅਨੇਕਾਂ ਪੱਤਰਕਾਰ ਇਹ ਪ੍ਰੋਗਰਾਮ ਵਿਚਕਾਰ ਛੱਡ ਕੇ ਚਲੇ ਗਏ।
Punjab Post Daily Online Newspaper & Print Media