Friday, October 9, 2026

ਮਹਿਤਾ ਪੁਲਿਸ ਤੇ ਪੈਰਾਮਿਲਟਰੀ ਫੋਰਸ ਨੇ ਵਾਹਨਾਂ ਦੀ ਕੀਤੀ ਵਿਸ਼ੇਸ ਚੈਕਿੰਗ

ਚੌਂਕ ਮਹਿਤਾ, 10 ਜਨਵਰੀ (ਜੋਗਿੰਦਰ ਸਿੰਘ ਮਾਣਾ)- ਜਿਲਾ ਪੁਲਿਸ ਮੁੱਖੀ ਦਿਹਾਤੀ ਦੇ ਨਿਰਦੇਸਾਂ ਤਹਿਤ ਐਸ.ਐਚ.ਓ ਵਿਜੇ ਕੁਮਾਰ ਦੀ ਨਿਗਰਾਨੀ ਤਹਿਤ

ppn1001201716

ਏ.ਐਸ.ਆਈ ਨਰੇਸ਼ ਕੁਮਾਰ ਨੇ ਆਪਣੇ ਪੁਲਿਸ ਕਰਮਚਾਰੀਆਂ ਏ.ਐਸ.ਆਈ ਭੁਪਿੰਦਰ ਕੁਮਾਰ ਹੌਲਦਾਰ ਜਗੀਰ ਸਿੰਘ ਤੇ ਪੈਰਾਮਿਲਟਰੀ ਜਵਾਨਾਂ ਨਾਲ ਮਿਲ ਕੇ ਚੌਕ ਮਹਿਤਾ ਦੇ ਚੌਰਾਹੇ `ਤੇ ਨਾਕਾ ਲਾ ਕੇ ਵਹਾਨਾਂ ਦੀ ਵਿਸ਼ੇਸ਼ ਚੇਕਿੰਗ ਕੀਤੀ।ਏ.ਐਸ.ਆਈ ਨਰੇਸ਼ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਦਿਤੇ ਹੁਕਮਾਂ ਦੀ ਹਰ ਹਲਾਤਾਂ ਵਿੱਚ ਪਾਲਣਾ ਕੀਤੀ ਜਾਵੇਗੀ ਤੇ ਕਿਸੇ ਵੀ ਗਲਤ ਅਨਸਰ ਨੂੰ ਸਿਰ ਚੁੱਕਣ ਨਹੀ ਦਿਤਾ ਜਾਵੇਗਾ। ਉਨਾਂ ਨੇ ਇਲਾਕਾ ਵਾਸੀਆ ਨੂੰ ਵੀ ਬੇਨਤੀ ਕੀਤੀ ਉਹ ਪੁਲਿਸ ਦਾ ਵੱਧ ਤੋ ਵੱਧ ਸਾਥ ਦੇਣ ਤਾਂ ਜੋ ਚੋਣਾਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਗਲਤ ਹਰਕਤ ਨਾ ਹੋਵੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply