ਭਿੱਖਵਿੰਡ/ ਖਾਲੜਾ/ ਬੀੜ ਸਾਹਿਬ, 11 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਗੁਰੂਕੁਲ ਕਾਲਜ ਭਿੱਖੀਵਿੰਡ ਵਿਖੇ ਟਰੈਫਿਕ ਰੋਡ ਸੇਫਟੀ ਆਰਗੇਨਾਈਜੇਸ਼ਨ

ਵੱਲੋਂ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਹਿੱਤ ਸੈਮੀਨਾਰ ਕਰਵਾਇਆ ਗਿਆ।ਟਰੈਫਿਕ ਰੋਡ ਸੇਫਟੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਤੇ ਟਰੈਫਿਕ ਪੁਲਿਸ ਦੇ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਆਖਿਆ ਕਿ ਡਰਾਈਵਿੰਗ ਲਾਇਸੈਂਸ ਤੋਂ ਬਿਨ੍ਹਾ ਡਰਾਈਵਿੰਗ ਨਹੀ ਕਰਨੀ ਚਾਹੀਦੀ ਹੈ ਅਤੇ ਜੇਕਰ ਕੋਈ ਕਾਨੂੰਨ ਦੀ ਪਾਲਣਾ ਨਹੀ ਕਰੇਗਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।ਇੰਸਪੈਕਟਰ ਵਿਰਦੀ ਨੇ ਕਿਹਾ ਸੜਕ ਹਾਦਸ਼ੇ ਦੌਰਾਨ ਜਖਮੀ ਵਿਅਕਤੀ ਦੀ ਮਦਦ ਕਰਕੇ ਉਸ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਜਖਮੀ ਵਿਅਕਤੀ ਦਾ ਜਾਨ ਬਚ ਸਕੇ।ਇਸ ਸਮੇਂ ਪ੍ਰਿੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੂੰ ਸਨਮਾਨਿਤ ਕੀਤਾ ਤੇ ਆਖਿਆ ਕਿ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣਾ ਸ਼ਲਾਘਾਯੋਗ ਕਦਮ ਹੈ ਸੈਮੀਨਾਰ ਦੌਰਾਨ ਇੰਸਪੈਕਟਰ ਬਲਵਿੰਦਰ ਸਿੰਘ, ਏ.ਐਸ.ਆਈ ਸ਼ਮਸੇਰ ਸਿੰਘ, ਤਰਲੋਚਨ ਸਿੰਘ, ਬੀਬੀ ਮਨਜੀਤ ਕੌਰ, ਬ੍ਰਿਜ ਭੂਸ਼ਣ, ਟੀਚਰ ਧੀਰਜ ਮਹਿਤਾ ਆਦਿ ਹਾਜਰ ਸਨ।
Punjab Post Daily Online Newspaper & Print Media