Sunday, March 22, 2026

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬਜ਼ੁਰਗਾਂ ਲਈ “ਕੁਰਸੀਨੁਮਾ-ਪੌੜ੍ਹੀ ਵਾਲੀ“ ਲਿਫ਼ਟ ਲਗਾਈ

ਨਵੀਂ ਦਿੱਲੀ, 11 ਜਨਵਰੀ (ਪੰਜਾਬ ਪੋਸਟ ਬਿਊਰੋ)- ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ `ਚ ਦਰਸ਼ਨਾਂ ਲਈ ਆਉਂਦੇ ਬਜ਼ੁੱਰਗਾਂ ਦੀ ਸਹੂਲਤ ਲਈ ਦਿੱਲੀ

PPN1001201713

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਕੁਰਸੀਨੁਮਾ-ਪੌੜ੍ਹੀ ਵਾਲੀ“ ਲਿਫ਼ਟ ਲਗਾਈ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਲਿਫ਼ਟ ਤੇ ਬਜ਼ੁੱਰਗ ਨੂੰ ਬੈਠਾ ਕੇ ਇਸ ਦੀ ਸ਼ੁਰੂਆਤ ਕੀਤੀ। ਇਥੇ ਇਹ ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ `ਚ ਦਰਬਾਰ ਹਾਲ ਦੇ ਦਰਸ਼ਨਾਂ ਲਈ ਜਾਣ ਵਾਲੀ ਬਜ਼ੁੱਰਗ ਸੰਗਤ ਨੂੰ ਲਗਭਗ 20-25 ਪੌੜ੍ਹੀਆਂ ਚੜ ਕੇ ਜਾਣਾ ਪੈਂਦਾ ਸੀ, ਕਿਉਂਕਿ ਦਰਬਾਰ ਹਾਲ ਦੇ ਹੇਠਾਂ ਕਮੇਟੀ ਵਲੋਂ ਬੀਤੇ ਦਿਨੀਂ ਸੰਗਤਾਂ ਦੇ ਪਰਿਵਾਰਿਕ ਸਮਾਗਮਾਂ ਲਈ ਸਾਹਿਬਜਾਦਾ ਬਾਬਾ ਅਜੀਤ ਸਿੰਘ ਬਹੁਮੰਤਵੀ ਹਾਲ ਬਣਾਇਆ ਗਿਆ ਸੀ।
ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨਾਲ ਮੁਲਾਕਾਤ ਦੇ ਪ੍ਰਤੀਕ ਇਸ ਅਸਥਾਨ `ਤੇ ਉਕਤ ਲਿਫ਼ਟ ਲਗਾਈ ਗਈ ਹੈ।ਸੰਗਤਾਂ ਲਈ ਪਹਿਲੇ ਕਮੇਟੀ ਵੱਲੋਂ ਬੁਨਿਆਦੀ ਲਿਫ਼ਟ ਲਗਾਉਣ ਦਾ ਫੈਸਲਾ ਲਿਆ ਗਿਆ ਸੀ, ਪਰ ਥਾਂ ਦੀ ਤੰਗੀ ਕਰਕੇ ਕੁਰਸੀਨੁਮਾ ਪੌੜ੍ਹੀ ਵਾਲੀ ਲਿਫ਼ਟ ਲਗਾਈ ਗਈ ਹੈ।ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਇਤਿਹਾਸਿਕ ਕੰਮਾਂ `ਤੇ ਨਿਗਾਹ ਪਾਉਣ ਲਈ ਸੰਗਤਾਂ ਨੂੰ ਆਉਣ ਦਾ ਵੀ ਜੀ.ਕੇ ਨੇ ਸੱਦਾ ਦਿੱਤਾ।ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਅਤੇ ਪਤਵੰਤੇ ਸੱਜਣ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply