Sunday, March 22, 2026

ਲਾਇਨਜ਼ ਕਲੱਬ ਫਾਜ਼ਿਲਕਾ ਦਾ ਸਹੁੰ ਚੁੱਕ ਸਮਾਗਮ ਸੰਪਨ

ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ):ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫਾਜ਼ਿਲਕਾ ਦੇ ਨਵੇਂ ਨਿਯੁਕਤ ਪ੍ਰਧਾਨ ਅਤੇ ਅਹੁੱਦੇਦਾਰਾਂ ਦਾ ਸਹੁੰ ਚੁੱਕ ਸਮਾਗਮ

PPN1001201716

ਸਥਾਨਕ ਸੰਜੀਵ ਪੈਲੇਸ ਵਿਚ ਸੰਪਨ ਹੋਇਆ।ਜਿਸ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਘਮੰਡ ਸਿੰਘ ਨੇ ਕੀਤੀ। ਪ੍ਰੋਗਰਾਮ ਵਿਚ ਸੰਸਥਾ ਦੇ ਨਵੇਂ ਨਿਯੁਕਤ ਪ੍ਰਧਾਨ ਲਾਇਨਜ਼ ਨਵੀਨ ਕਵਾਤੜਾ ਕੈਪਟਨ, ਸਕੱਤਰ ਮਨਦੀਪ ਬਜਾਜ, ਖਜ਼ਾਨਚੀ ਕਪਿਲ ਚੁੱਘ, ਪੀਆਰਓ ਮਨਪ੍ਰੀਤ ਅਹੂਜਾ ਨੂੰ ਸੰਸਥਾ ਦੇ ਇੰਸਟਾਲੇਸ਼ਨ ਆਫਿਸਰ ਐਮਜੀਐਫ ਲਾਇਨ ਇੰਜੀਨੀਅਰ ਰਵਿੰਦਰ ਸੱਗੜ ਨੇ ਅਹੁੱਦੇ ਦੀ ਸਹੁੰ ਚੁੱਕਵਾਈ।ਇਸ ਮੌਕੇ ਕਲੱਬ ਦੇ ਨਵੇਂ ਮੈਂਬਰਾਂ ਰਮਨ ਜੈਰਥ, ਮਨੋਜ਼ ਵਢੇਰਾ ਅਤੇ ਅਜੈ ਚੁੱਘ ਨੂੰ ਵਿਸ਼ੇਸ਼ ਮਹਿਮਾਨ ਇੰਸਟਾਲੇਸ਼ਨ ਅਫ਼ਸਰ ਐਨ.ਕੇ ਸਚਦੇਵਾ ਨੇ ਅਹੁੱਦੇ ਦੀ ਸਹੁੰ ਚੁੱਕਵਾਕੇ ਸੰਸਥਾ ਵਿਚ ਸ਼ਾਮਲ ਕੀਤਾ ਅਤੇ ਕਲੱਬ ਦੇ ਸਟਾਫ਼ ਮੈਂਬਰ ਅਜੈ ਸਿੰਘ ਸਾਵਨਸੁੱਖਾ, ਪ੍ਰੋਜੈਕਟ ਚੇਅਰਮੈਨ ਸੁਨੀਲ ਕਾਮਰਾ, ਕੋਚੇਅਰਮੈਨ ਸੁਭਾਸ਼ ਧੂੜੀਆ ਨੇ ਇੰਸਟਾਲੇਸ਼ਨ ਦੀਆਂ ਰਸਮਾਂ ਨਿਭਾਈਆਂ।ਇਸ ਮੌਕੇ ਨਵੇਂ ਨਿਯੁਕਤ ਪ੍ਰਧਾਨ ਨਵੀਨ ਕਵਾਤੜਾ ਨੇ ਭਰੋਸਾ ਦੁਆਇਆ ਕਿ ਉਹ ਸੰਸਥਾ ਵੱਲੋਂ ਚਲਾਏ ਜਾ ਰਹੇ ਸਾਰਿਆਂ ਸੇਵਾ ਪ੍ਰੋਜੈਕਟਾਂ ਨੂੰ ਪੂਰੀ ਤਨਦੇਹੀ ਨਾਲ ਕਰਨਗੇ।ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਘਮੰਡ ਸਿੰਘ ਨੇ ਪਿਛਲੇ ਤਿੰਨ ਵਰ੍ਹਿਆਂ ਦੀ ਰਿਪੋਰਟ ਪੇਸ਼ ਕੀਤੀ। ਪ੍ਰੋਗਰਾਮ ਵਿਚ ਅਵਿਨਾਸ਼ ਤਨੇਜਾ, ਦਇਆ ਕ੍ਰਿਸ਼ਨ ਬੱਬਰ, ਗੋਤਮ ਸੈਨ, ਗੁਰਜਿੰਦਰ ਸਿੰਘ ਬੰਟੀ, ਨਰੇਸ਼ ਸਚਦੇਵਾ, ਨਰੇਸ਼ ਰਾਜਦੇਵ, ਸੁਨੀਲ ਕਾਮਰਾ, ਸੁਸ਼ੀਲ ਜੈਰਥ, ਸੁਨੀਲ ਗਾਂਧੀ, ਨੋਰੰਗ ਲਾਲ, ਸੁਮਿਤ ਦਾਵਡਾ, ਅਸ਼ੋਕ ਗਗਨੇਜਾ, ਰਤਨ ਕਟਾਰੀਆ, ਵਿਨੋਦ ਨਾਗਪਾਲ, ਵਰਿੰਦਰ ਨਾਰੰਗ, ਸੁਭਾਸ਼ ਧੂੜੀਆ, ਅਵਿਨਾਸੋ ਧੂੜੀਆ, ਮੰਜੀਤ ਗਾਂਧੀ ਹਾਜ਼ਰ ਸਨ। ਪ੍ਰੋਗਰਾਮ ਦਾ ਸਮਾਪਨ ਰਾਸ਼ਟਰਗਾਨ ਦੇ ਨਾਲ ਕੀਤਾ ਗਿਆ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply