Tuesday, June 23, 2026

ਛੀਨਾ ਵਲੋਂ ਵਿਕਾਸ ਅਤੇ ਸਕਰਾਤਮਿਕ ਮੁੱਦਿਆਂ ’ਤੇ ਚੋਣ ਲੜਨ ਦਾ ਐਲਾਨ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਕਾਸ ਅਤੇ ਸਥਾਨਕ ਸਕਾਰਤਮਿਕ ਮੁੱਦਿਆਂ ’ਤੇ ਚੋਣ ਲੜਣ ਦਾ ਐਲਾਨ ਕੀਤਾ।ਉਨ੍ਹਾਂ ਨੇ ਵਿਧਾਨ ਸਭਾ ਹਲਕਾ ਮਜੀਠਾ, ਹਲਕਾ ਉੱਤਰੀ ਅਤੇ ਅਟਾਰੀ ਹਲਕੇ ਦੇ ਤੂਫ਼ਾਨੀ ਦੌਰਿਆਂ ਦੌਰਾਨ ਵੱਖ ਵੱਖ ਮੀਟਿੰਗਾਂ ’ਚ ਵੋਟਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ-ਭਾਜਪਾ ਸਰਕਾਰ ਦੀਆਂ ਉਪਲਬੱਧੀਆਂ ਅਤੇ ਮੋਦੀ ਸਰਕਾਰ ਦੇ ਅਗਾਂਹਵਧੂ ਨੀਤੀਆਂ ’ਤੇ ਵਿਚਾਰ ਸਾਂਝੇ ਕੀਤੇ।

PPN1301201719
ਛੀਨਾ ਜਿਨ੍ਹਾਂ ਨੇ ਕੱਲ੍ਹ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਿਰ ਅਤੇ ਰਾਮ ਤੀਰਥ ਸਥਿਤ ਵਾਲਮੀਕਿ ਸਥਲ ’ਤੇ ਨਤਮਸਤਕ ਹੋਣ ਉਪਰੰਤ ਅਗਾਜ਼ ਕੀਤੀ ਚੋਣ ਮੁਹਿੰਮ ਦੌਰਾਨ ਮੀਟਿੰਗਾਂ ’ਚ ਅੰਮ੍ਰਿਤਸਰ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਵਿਕਾਸ ਦੀਆਂ ਸਕੀਮਾਂ ਕੇਂਦਰ ਸਰਕਾਰ ਤੋਂ ਲਿਆਉਣ ਅਤੇ ਮੁਢਲੀਆਂ ਸਹੂਲਤਾਂ ਨੂੰ ਖੇਤਰ ’ਚ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਇੱਥੋਂ ਐਮ. ਪੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹਲਕੇ ਨੂੰ ਅਣਗੌਲਿਆ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਇੱਥੋਂ ਐਮ. ਪੀ. ਜਿੱਤਣ ਤੋਂ ਬਾਅਦ ਮੁੰਬਈ ਜਾਂ ਪਟਿਆਲਾ ਜਾ ਕੇ ਡੇਰੇ ਨਹੀਂ ਲਗਾਉਣਗੇ ਬਲਕਿ ਲੋਕਾਂ ’ਚ ਮੌਜ਼ੂਦ ਰਹਿ ਕੇ ਉਨ੍ਹਾਂ ਦੀਆਂ ਦੁਖ ਤਕਲੀਫ਼ਾਂ ਸਾਂਝੀਆਂ ਕਰਨਗੇ। ਸਾਬਕਾ ਦੋਹਾਂ ਐਮ. ਪੀ. ’ਤੇ ਤਿੱਖੇ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਉਨ੍ਹਾਂ ਨੇ ‘ਸਥਾਨਕ ਲੀਡਰ’ ਦਾ ਕਾਰਡ ਖੇਡਦਿਆਂ ਕਿਹਾ ਕਿ ਉਹ ਆਮ ਲੋਕਾਂ ’ਚੋਂ ਉਪਜੇ ਹੋਏ ਲੀਡਰ ਹਨ। ਇਸ ਲਈ ਹਲਕੇ ਦੀਆਂ ਮੁਸ਼ਕਿਲਾਂ ਅਤੇ ਲੋਕਾਂ ਦੀਆਂ ਦੁਖ ਤਕਲੀਫ਼ਾਂ ਨੂੰ ਭਲੀਭਾਂਤ ਜਾਣਦੇ ਹਨ।
ਛੀਨਾ ਨੇ ਕੇਂਦਰ ਸਰਕਾਰ ਦੀਆਂ 100 ਫੀਸਦੀ ਸਕੀਮਾਂ ਲਿਆਉਣ, ਸਰਹੱਦੀ ਖੇਤਰ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਅਤੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਹੀ ਮਹ੍ਹਿਣੀਆ ’ਚ ‘ਅੰਤਰਰਾਸ਼ਟਰੀ’ ਪੱਧਰ ਦਾ ਬਣਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਖੂਬਸੂਰਤ ਬਣਾਇਆ ਜਾਵੇਗਾ ਅਤੇ ਖੇਮਰਕਨ, ਮੱਖੂ ਰੇਲ ਲਿੰਕ ਨੂੰ ਚਾਲੂ ਕਰਵਾਕੇ ਅੰਮ੍ਰਿਤਸਰ-ਮੁੰਬਈ ਵਿਚਲੇ ਫਾਸਲੇ ਨੂੰ 280 ਕਿਲੋਮੀਟਰ ਘਟਾਇਆ ਜਾਵੇਗਾ।
ਛੀਨਾ ਨੇ ਅੰਮ੍ਰਿਤਸਰ-ਰਾਮ ਤੀਰਥ ਰੋਡ ਨੂੰ ਚਹੁਮਾਰਗੀ ਬਣਾਉਣ, ਸਥਾਨਕ ਆਵਾਜਾਈ ਦੇ ਸਾਧਨਾਂ ਨੂੰ ਮਜ਼ਬੂਤ ਕਰਨ ਅਤੇ ਗੁਰੂ ਨਗਰੀ ਨੂੰ ਹੋਰ ਸੁੰਦਰ ਬਣਾਉਣ ਦੀ ਗੱਲ ਵੀ ਗਹੀ। ਉਨ੍ਹਾਂ ਭਾਸ਼ਣਾ ’ਚ ਅੰਮ੍ਰਿਤਸਰ ਦੇ ਖੇਤਰ ’ਚ ਸਪੈਸ਼ਲ ਇਕਨਾਮੀ ਜ਼ੋਨ ਅਤੇ ਖੁਸ਼ਕ ਬੰਦਰਗਾਹ ਬਣਾ ਕੇ ਇੱਥੇ ਉਦਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਬੇਰੁਜਗਾਰੀ ਨੂੰ ਖ਼ਤਮ ਕਰਨ ਲਈ ਜਿਆਦਾ ਤੋਂ ਜਿਆਦਾ ਨੌਕਰੀਆਂ ਬਹਾਲ ਹੋ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਵਿਕਾਸ ਦਾ ਮੰਤਰ ਹੈ ਅਤੇ ਉਨ੍ਹਾਂ ਨੇ ਹਮੇਸ਼ਾਂ ਹੀ ਸਕਰਾਤਮਿਕ ਰਾਜਨੀਤੀ ਕੀਤੀ ਹੈ।
ਛੀਨਾ ਨੇ ਆਪਣੀਆਂ ਚੋਣ ਸਭਾਵਾਂ ’ਚ ਸਿਹਤ ਸਹੂਲਤਾਂ ਅਤੇ ਮੁੱਢਲੀਆਂ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਵੀ ਗੱਲ ਕਹੀ।ਉਨਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਸਮਾਜਿਕ ਭਾਈਚਾਰ ਸਾਂਝ ਅਤੇ ਸਮਾਜ ’ਚ ਅਮਨ-ਸ਼ਾਂਤੀ ਨੂੰ ਹਮੇਸ਼ਾਂ ਬਹਾਲ ਰੱਖ ਕੇ ਕਾਨੂੰਨ ਅਤੇ ਵਿਵਸਥਾ ਮਜ਼ਬੂਤ ਕਰਨ ਦੀ ਗੱਲ ਵੀ ਕਹੀ। ਜਦੋਂ ਉਨ੍ਹਾਂ ਨੂੰ ਮੋਦੀ ਸਰਕਾਰ ਦੇ ਨੋਟਬੰਦੀ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਫੈਸਲਾ ਕਾਲਾ ਧਨ ਤੇ ਨਕਲੀ ਨੋਟਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਦੇ ਇਰਾਦੇ ਲਈ ਲਿਆ ਗਿਆ ਸੀ, ਜੋ ਕਿ ਉਚਿੱਤ ਫੈਸਲਾ ਹੈ ਅਤੇ ਜੇਕਰ ਆਮ ਲੋਕਾਂ ਨੂੰ ਕੁਝ ਆਸੁਵਿਧਾਵਾਂ ਹੋਇਆ ਹਨ ਪਰ ਬੈਂਕਿੰਗ ਪ੍ਰਣਾਲੀ ਜਲਦ ਹੀ ਆਪਣੀ ਆਮ ਸਥਿਤੀ ’ਚ ਆ ਰਹੀ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply