Friday, August 7, 2026

ਬਿਰਧ ਆਸ਼ਰਮ ਵਿਚ ਬਜ਼ੁੱਰਗਾਂ ਅਤੇ ਮੰਦਬੁੱਧੀ ਬੱਚਿਆਂ ਦੇ ਨਾਲ ਮਨਾਈ ਲੋਹੜੀ

ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) -ਲੋਹੜੀ ਅਤੇ ਮਕਰਸਕਰਾਂਤੀ ਤਿਓਹਾਰ ਦੇ ਮੌਕੇ ਤੇ ਮਾਨਵ ਕਲਿਆਣ ਸਭਾ ਫਾਜ਼ਿਲਕਾ ਵੱਲੋਂ ਸਥਾਲਕ ਬਿਰਧ

PPN140120117

ਆਸ਼ਰਮ ਵਿਚ ਰਹਿ ਰਹੇ ਬਜ਼ੁੱਰਗਾਂ ਅਤੇ ਸਪੈਸ਼ਲ ਸਕੂਲ ਦੇ ਮੰਦਬੁੱਧੀ ਬੱਚਿਆਂ ਦੇ ਨਾਲ ਲੋਹਡੀ ਅਤੇ ਮਕਰਸਕਰਾਂਤੀ ਦਾ ਤਿਓਹਾਰ ਮਨਾਇਆ ਗਿਆ।ਇਸ ਮੌਕੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰ੍ਰੇਟ ਕੇਕੇ ਬਾਂਸਲ, ਸਮਾਜ ਸੇਵੀ ਸੁਰਿੰਦਰ ਠਕਰਾਲ ਹੈਪੀ, ਸਭਾ ਦੇ ਪ੍ਰਧਾਨ ਸਰੋਜ ਥਿਰਾਨੀ ਅਤੇ ਹੋਰ ਅਹੁੱਦੇਦਾਰਾਂ ਨੇ ਬਜ਼ੁਰਗਾਂ ਦੇ ਨਾਲ ਲੋਹਡੀ ਨੂੰ ਅਗਨੀ ਭੇਂਟ ਕੀਤੀ। ਇਸ ਮੌਕੇ ਜੰਗਸ਼ੇਰ ਬਹਾਦੁਰ ਵਿਜ, ਗਿਰਧਾਰੀ ਲਾਲ ਅਗਰਵਾਲ, ਲੀਲਾਧਰ ਸ਼ਰਮਾ, ਸਰੋਜ ਕੌਸ਼ਲ, ਆਸ਼ਾ ਨਾਗਪਾਲ ਦੇ ਨਾਲ ਮੰਦਬੁੱਧੀ ਸਪੈਸ਼ਲ ਸਕੂਲ ਦੀ ਪ੍ਰਿੰਸੀਪਲ ਉਮਾ ਸ਼ਰਮਾ ਵੀ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply