
ਫਾਜਿਲਕਾ, 11 ਜੂਨ (ਵਿਨੀਤ ਅਰੋੜਾ)- ਅੱਤ ਦੀ ਪੇ ਰਹੀ ਗਰਮੀ ਨੂੰ ਦੇਖਦਿਆਂ ਅਰਨੀ ਵਾਲਾ ਦੇ ਡੱਬ ਵਾਲਾ ਰੋੜ ਦੇ ਦੁਕਾਨਦਾਰਾਂ ਨੇ ਦੁਕਾਨਾ ਤੋਂ ਰੁਪਏ ਇਕੱਠੇ ਕਰਕੇ ਰੋੜ ਤੇ ਲੱਗੇ ਪਾਣੀ ਆਰ ਉ ਕੋਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਵਿੱਚ ਇਸ ਠੰਡੇ ਮਿੱਠੇ ਜਲ ਦੀ ਛਬੀਲ ਚ ਪੁਲਿਸ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਜਿਸ ਵਿੱਚ ਰੋੜ ਤੋਂ ਲੰਘ ਰਹੇ ਸਕੂਟਰ ਮੋਟਰਸਾਈਕਲ, ਕਾਰਾਂ ਬੱਸਾ, ਜੀਪਾਂ, ਟ੍ਰੈਕਟਰਾਂ ਤੇ ਰਾਹਗੀਰਾਂ ਨੂੰ ਰੋਕ ਰੋਕ ਕੇ ਠੰਡਾ ਮਿੱਠਾ ਜਲ ਛਕਾਇਆ ਗਿਆ । ਜਿਸ ਵਿੱਚ ਰਾਹਗੀਰਾਂ ਨੇ ਪਾਣੀ ਪੀ ਕੇ ਆਪਣੇ ਕਲੇਜੇ ਠੰਡ ਪਾਈ ਉੱਥੇ ਉਹਨਾਂ ਨੇ ਇਸ ਲਾਈ ਛਬੀਲ ਦੀ ਬਹੁਤ ਪ੍ਰਸੰਸਾ ਕੀਤੀ। ਜਿਸ ਵਿੱਚ ਛੋਟੇ ਬੱਚਿਆਂ ਨੇ ਵੀ ਪਾਣੀ ਵਰਤਾਉਣ ਦੀ ਸੇਵਾ ਬੜੇ ਉਤਸ਼ਾਹ ਨਾਲ ਕੀਤੀ। ਇਸ ਮੋਕੇ ਧਰਮਪਾਲ ਗੁਲਾਟੀ, ਸ਼ਮੀ ਆਰ ਉ ਵਾਲਾ, ਵਿੱਕੀ, ਕੁਲਦੀਪ ਸਿੰਘ, ਛਿੰਦਾ ਕਿਤਾਬਾਂ ਵਾਲਾ, ਹਰਜੀਤ ਸਿੰਘ, ਸਚਿਨ, ਜਰਨੈਲ ਸਿੰਘ, ਲਵਪ੍ਰੀਤ ਸਿੰਘ, ਸੁੱਖਵੰਤ ਸਿੰਘ ਠੇਠੀ, ਸ਼ੁਭਾਸ਼ ਡੇਅਰੀ ਵਾਲਾ, ਛੋਟੇ ਬੱਚਿਆਂ ਵਿਚੋਂ ਅਨਮੋਲਪ੍ਰੀਤ ਅਤੇ ਹੋਰ ਸੇਵਾਦਾਰਾਂ ਨੇ ਸੇਵਾ ਕੀਤੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media