Thursday, February 26, 2026

ਸੁਖਬੀਰ ਬਾਦਲ 16 ਨੂੰ ਪਹੁੰਚਣਗੇ ਧੂਰੀ ਹਰੀ ਸਿੰਘ

ਧੂਰੀ, 15 ਜਨਵਰੀ (ਪ੍ਰਵੀਨ ਗਰਗ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 16 ਜਨਵਰੀ ਨੂੰ ਹਲਕਾ ਧੂਰੀ ਦੀ ਨਵੀਂ ਅਨਾਜ ਮੰਡੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ।

Hari singh Nabha

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਭਾ ਨੇ ਦੱਸਿਆ ਕਿ ਰੈਲੀ ਵਿੱਚ ਮੁੱਖ ਮਹਿਮਾਨ ਸੁਖਬੀਰ ਸਿੰਘ ਬਾਦਲ ਸਮੇਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕਾਮ, ਜੱਥੇਦਾਰ ਤੇਜਾ ਸਿੰਘ ਕਮਾਲਪੁਰ ਜ਼ਿਲਾ੍ਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਜ਼ਿਲਾ੍ਹ ਯੋਜਨਾ ਬੋਰਡ ਦੇ ਚੇਅਰਮੈਨ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਜੱਥੇਦਾਰ ਰਾਜਿੰਦਰ ਸਿੰਘ ਕਾਂਝਲਾ, ਜ਼ਿਲਾ੍ਹ ਪੈਨਸ਼ਨ ਭਲਾਈ ਬੋਰਡ ਦੇ ਚੇਅਰਮੈਨ ਜੱਥੇਦਾਰ ਨਛੱਤਰ ਸਿੰਘ ਜਹਾਂਗੀਰ, ਨਗਰ ਕੌਂਸਲ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸ਼ਹਿਰੀ ਪ੍ਰਧਾਨ ਹੰਸ ਰਾਜ ਗਰਗ, ਚੇਅਰਮੈਨ ਮਾਰਕਿਟ ਕਮੇਟੀ ਸੁਖਪਾਲ ਸ਼ਰਮਾਂ, ਗਮਦੂਰ ਸਿੰਘ ਜਵੰਧਾ ਪ੍ਰਧਾਨ ਟਰੱਕ ਯੂਨੀਅਨ, ਜਤਿੰਦਰ ਸਿੰਘ ਸੋਨੀ ਮੰਡੇਰ, ਧਰਮਿੰਦਰ ਸਿੰਘ ਕੌਲ਼ਸੇੜੀ, ਪਰਮਜੀਤ ਸਿੰਘ ਪੰਮਾਂ, ਤਲਵੀਰ ਸਿੰਘ ਧਨੇਸਰ, ਬੰਤ ਸਿੰਘ, ਰਵੀਇੰਦਰ ਈਸੜਾ, ਬਿਰਜੇਸ਼ਵਰ ਗੋਇਲ, ਵਿਕਾਸ ਗਰਗ, ਪਰਦੀਪ ਗਰਗ ਬੀ.ਜੇ.ਪੀ. ਆਗੂ, ਜੱਥੇਦਾਰ ਅਜਮੇਰ ਸਿੰਘ ਘਨੌਰੀ, ਗੁਰਚੇਤਨ ਤੇਜੀ ਕੱਕੜਵਾਲ, ਸਵਰਨਜੀਤ ਹਰਚੰਦਪੁਰ, ਆਸ਼ੂ ਗੋਇਲ, ਬੀਬੀ ਪਰਮਜੀਤ ਕੌਰ ਵਿਰਕ, ਭੁਪਿੰਦਰ ਮਿੱਠਾ, ਜੱਸਾ ਸਿੰਘ ਰਾਮਗੜੀਆ ਅਤੇ ਸੇਵਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਕਾਲ਼ੀ ਆਗੂ ਸ਼ਾਮਲ ਹੋਣਗੇ। ਹਰੀ ਸਿੰਘ ਨੇ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਵਰਕਰਾਂ ਨੂੰ ਉਹਨਾਂ ਦੀਆਂ ਡਿਊਟੀਆਂ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ।ਉਹਨਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਰੈਲੀ ਵਿੱਚ ਹਿੱਸਾ ਲੈਣ ਤਾਂ ਜੋ ਅਕਾਲੀ-ਭਾਜਪਾ ਗੱਠਜੋੜ ਦੀ ਤੀਜੀ ਵਾਰ ਜਿੱਤ ਯਕੀਨੀ ਬਣਾ ਕੇ ਹਲਕੇ ਦੇ ਰਿਕਾਰਡਤੋੜ ਵਿਕਾਸ ਕਾਰਜਾਂ ਨੂੰ ਨਿਰੰਤਰਤਾ ਪ੍ਰਦਾਨ ਕੀਤੀ ਜਾਵੇ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply