ਮਹਿਤਾ ਚੌਂਕ, 15 ਜਨਵਰੀ (ਜੋਗਿੰਦਰ ਮਾਣਾ)- ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਜੁਟੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਵੱਲੋਂ ਮਾਂ ਬੋਲੀ ਨੂੰ ਸਮਰਪਿਤ ਇਕ ਕਵੀ ਦਰਬਾਰ ਸਥਾਨਕ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ।

ਮਰਹੂਮ ਸ਼ਾਇਰ ਅਮਨ ਭੁੱਲਰ ਦੀ ਕਾਵਿ ਪੁਸਤਕ “ਅਲਵਿਦਾ ਤੋਂ ਪਹਿਲਾਂ” (ਸੰਪਾਦਿਕ ਸਰਬਜੀਤ ਸੋਹੀ) ਲੋਕ ਅਰਪਿਤ ਕੀਤੀ ਗਈ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਵਾਸੀ ਸ਼ਾਇਰਾ ਹਰਕੀ ਵਿਰਕ, ਲੋਕ ਕਵੀ ਸੁਰਜੀਤ ਗੱਗ, ਸ਼ਾਇਰਾ ਕੁਲਜੀਤ ਕੌਰ ਮੰਡ, ਨਵਜੋਤ ਕੌਰ (ਪਤਨੀ ਅਮਨ ਭੁੱਲਰ), ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਜੋਗਿੰਦਰ ਸਿੰਘ ਮਾਣਾ ਮਹਿਤਾ ਚੌਂਕ, ਲਾਲੀ ਕਰਤਾਪੁਰੀ ਅਤੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਨੇ ਕੀਤੀ।ਮੰਚ ਸੰਚਾਲਨ ਨਿਭਾਅ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਕਾਰਵਾਈਆਂ ਤੇ ਰਿਪੋਰਟ ਪੇਸ਼ ਕੀਤੀ।ਵੱਖ ਵੱਖ ਬੁਲਾਰਿਆਂ ਨੇ ਅਮਨ ਭੁੱਲਰ ਦੀ ਸ਼ਾਇਰੀ ਬਾਰੇ ਗੱਲਬਾਤ ਕੀਤੀ ।ਉਪਰੰਤ ਹੋਏ ਕਵੀ ਦਰਬਾਰ ਵਿੱਚ ਮੱਖਣ ਸਿੰਘ ਭੈਣੀ ਵਾਲਾ, ਲਾਲੀ ਕਰਤਾਪੁਰੀ, ਸਕੰਦਰ ਸਿੰਘ, ਬਖਤੌਰ ਧਾਲੀਵਾਲ, ਸੁੱਚਾ ਸਿੰਘ ਸੰਧੂ, ਮੁਖਤਾਰ ਗਿੱਲ ਦਬੁਰਜੀ, ਗੁਰਦਿਆਲ ਪੱਲ੍ਹਾ, ਨਵਦੀਪ ਸਿੰਘ ਬਦੇਸ਼ਾ, ਕੁਲਦੀਪ ਸਿੰਘ ਦਰਜਾਕੇ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਧੰਜਲ, ਬਲਦੇਵ ਕ੍ਰਿਸ਼ਨ ਸ਼ਰਮਾ, ਕਸ਼ਮੀਰ ਸਿੰਘ, ਬਲਦੇਵ ਸਿੰਘ ਸਠਿਆਲਾ, ਗੁਰਵਿੰਦਰ ਸੰਧੂ, ਦਲਜੀਤ ਮਹਿਤਾ, ਅਮਰੀਕ ਪਾਠਕ, ਵਰਿੰਦਰ ਦੀਵਾਨਾ, ਬਲਵਿੰਦਰ ਸਿੰਘ ਅਠੌਲ਼ਾ, ਰਵਿੰਦਰ ਸਿੰਘ ਮਾਹਲ, ਅਮਨਦੀਪ ਸਿੰਘ, ਮਲਕੀਤ ਕੌਰ ਅਤੇ ਗਿਆਨ ਸਿੰਘ ਗਿੱਲ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।
Punjab Post Daily Online Newspaper & Print Media