Wednesday, October 14, 2026

ਹਿੰਦੂ ਨੇਤਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੀ ਕਰੜੀ ਨਿੰਦਾ

PPN15010201723ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀ ਲੁਧਿਆਣਾ ਦੇ ਜਗਰਾਵਾਂ ਪੁੱਲ ਦੇ ਨਜਦੀਕ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਕਰੜੀ ਨਿੰਦਾ ਕਰਦਿਆਂ ਹਿੰਦੂ ਸੰਘਰਸ਼ ਸੈਨਾ ਦੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਸ਼ਰਮਾ (ਮੋਨੂੰ) ਨੇ ਕਿਹਾ ਕਿ ਲਗਾਤਾਰ ਹਿੰਦੂ ਨੇਤਾਵਾਂ ਤੇ ਜਾਨਲੇਵਾ ਹਮਲੇ ਹੋ ਰਹੇ ਹਨ ਅਤੇ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿੰਦੂ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਆਖਿਆ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਢਿੱਲ੍ਹ ਦਾ ਨਤੀਜਾ ਹੈ ਕਿ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਉਨ੍ਹਾਂ ਕਿਹਾ ਕਿ ਹਿੰਦੂ ਨੇਤਾ ਤੇ ਹੋਏ ਜਾਨਲੇਵਾ ਹਮਲੇ ਕਾਰਨ ਪੁਰੇ ਹਿੰਦੂ ਸੰਗਠਨਾਂ ਅਤੇ ਸ਼ਿਵ ਸੈਨਾ ਦੇ ਵਿਚ ਭਾਰੀ ਰੋਸ਼ ਹੈ।ਉਨ੍ਹਾਂ ਕਿਹਾ ਕਿ ਲਗਾਤਾਰ ਹਿੰਦੂ ਨੇਤਾਵਾਂ ਤੇ ਹੋ ਰਹੇ ਹਮਲੇ ਪੰਜਾਬ ਦੇ ਵਿਚ ਦੂਬਾਰਾ ਅੱਤਵਾਦ ਆਉਣ ਦਾ ਇਸ਼ਾਰਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਿੰਦੂ ਨੇਤਾ ਅਮਿਤ ਸ਼ਰਮਾ ਦੇ ਹੱਤਿਆਰਿਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਨਾ ਕੀਤੀ ਗਈ, ਤਾਂ ਹਿੰਦੂ ਸੰਘਰਸ਼ ਸੈਨਾ ਦੇ ਅਹੁਦੇਦਾਰ ਸੜਕਾਂ `ਤੇ ਉਤਰ ਕੇ ਸੰਘਰਸ਼ ਕਰਨਗੇ।ਇਸ ਮੌਕੇ ਇਆਨ ਸ਼ਰਮਾ, ਵਿਪਨ ਪ੍ਰਧਾਨ, ਦਿਨੇਸ਼ ਸ਼ਰਮਾ, ਸ਼ਿਵਾ, ਵਿਸ਼ਾਲ ਦੂਗੱਲ੍ਹ, ਰਾਜੇਸ਼ ਕੁਮਾਰ, ਲਵਿਸ਼ ਸ਼ਰਮਾ, ਰਾਹੂਲ ਸ਼ਰਮਾ, ਨਰਿੰਦਰ ਕੁਮਾਰ, ਕੁਲਦੀਪ ਸਿੰਘ, ਗੁਰਬਚਨ ਸਿੰਘ, ਵਿਜੇ ਕੁਮਾਰ, ਪਿਆਰੇ ਲਾਲ, ਕਰਮ ਚੰਦ, ਕਿਸ਼ਨ ਲਾਲ, ਬੰਟੀ ਸ਼ਰਮਾ, ਸੋਰਵ ਸ਼ਰਮਾ, ਰਗੂਬੀਰ ਸਿੰਘ, ਸ਼ਿਵ ਕੁਮਾਰ, ਰਾਜੂ, ਹਰਭਜਨ ਲਾਲ, ਰਮੇਸ਼ ਕੁਮਾਰ, ਗੋਲ੍ਹਾ ਸੱਗ੍ਹਰ, ਅਨਿਸ਼ ਸੱਗ੍ਹਰ, ਸ਼ਿਵਾ ਕਪੂਰ, ਵਿਸ਼ਾਲ ਵਾਸੂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply