
ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਪੱਧਰ `ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਮੈਡੀਕਲ ਖੇਤਰ ਦੀ ਸਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਖਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਪ੍ਰਸਿੱਧ ਡਾਕਟਰੀ ਰਸਾਲੇ ਜਨਰਲ ਆਫ ਮਿਡਲ ਈਸਟ ਅਤੇ ਨਾਰਥ ਅਫਰੀਕਾ ਸਾਇੰਸਜ਼ ਦੇ ਸੰਪਾਦਕ ਬਣ ਗਏ ਹਨ।। ਇਸ ਦੀ ਲਿਖਤੀ ਸੂਚਨਾ ਡਾਕਟਰ ਅਹਿਮਦ ਸਲੇਹ ਨੇ ਡਾਕਟਰ ਨੇਕੀ ਨੂੰ ਭੇਜੀ ਹੈ। ਇਹ ਰਸਾਲਾ ਜੌਰਡਨ ਦੇਸ਼ ਤੋਂ ਛਪਦਾ ਹੈ ਅਤੇ ਇਹ ਮੈਡੀਕਲ ਕਾਊਂਸਲ ਆਫ ਇੰਡੀਆ ਤੋਂ ਵੀ ਮਾਨਤਾ ਪ੍ਰਾਪਤ ਹੈ। ਇਥੇ ਇਹ ਵਰਨਣਯੋਗ ਹੈ ਕਿ ਡਾਕਟਰ ਨੇਕੀ ਅਨੇਕਾਂ ਹੀ ਡਾਕਟਰੀ ਰਸਾਲਿਆਂ ਦੇ ਸੰਪਾਦਕ ਹਨ।ਡਾ. ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਉਚਾ ਹੋਇਆ ਹੈ।
Punjab Post Daily Online Newspaper & Print Media