Tuesday, August 4, 2026

ਹਲਕਾ ਉਤਰੀ ਤੋਂ ਆਪ ਉਮੀਦਵਾਰ ਮਨੀਸ਼ ਅਗਰਵਾਲ ਨੇ ਨਾਮਜ਼ਦਗੀ ਫਾਰਮ ਭਰੇ

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਦੇ ਉਮੀਦਵਾਰ ਮਨੀਸ਼ ਅਗਰਵਾਲ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰ ਸਿੰਘ ਦੇ ਦਫਤਰ ਵਿਖੇ ਆਪਣੀ ਉਮੀਦਵਾਰੀ ਸਬੰਧੀ ਕਾਗਜ਼ ਭਰ ਕੇ ਸਾਰੀ ਪ੍ਰਕੀਰਿਆ ਸਫਲਤਾ ਪੂਰਵਕ ਪੂਰੀ ਕਰ ਲਈ ਹੈ।ਜਦ ਉਮੀਦਵਾਰੀ ਦੇ ਕਾਗਜ਼ ਭਰਨ ਲਈ ਮਨੀਸ਼ ਅਗਰਵਾਲ ਰਵਾਨਾ ਹੋਏ ਤਾਂ ਉਨ੍ਹਾਂ ਦੇ ਨਾਲ ਸੈਂਕੜੇ ਹੀ ਸਮਰਥਕਾਂ ਨੇ ‘ਆਪ’ ਪਾਰਟੀ ਅਤੇ ਮਨੀਸ਼ ਅਗਰਵਾਲ ਦੇ ਹੱਕ ਵਿਚ ਨਾਅਰੇ ਲPPN1601201702ਗਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।

ਮਨੀਸ਼ ਅਗਰਵਾਲ ਸ਼ਹਿਰ ਵਿਚ ਮਸ਼ਹੂਰ ਕਾਰੋਬਾਰੀ ਹਨ।ਉਨ੍ਹਾਂ ਦਾ ਆਟੋਮੋਬਾਇਲ ਅਤੇ ਟੈਕਸਟਾਇਲ ਦਾ ਕਾਰੋਬਾਰ ਹੈ। ਅਗਰਵਾਲ ਦਾ ਜਨਮ ਵੀ ਅੰਮ੍ਰਿਤਸਰ ਦਾ ਹੀ ਹੈ ਅਤੇ ਉਨ੍ਹਾਂ ਨੇ ਆਪਣੀ ਬੀ. ਕਾਮ ਦੀ ਡਿਗਰੀ ਅੰਮ੍ਰਿਤਸਰ ਦੇ ਡੀਏਵੀ ਕਾਲਜ਼ ਹਾਥੀ ਗੇਟ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਰਿਹਾਇਸ਼ ਵੀ ਹਲਕਾ ਉੱਤਰੀ ਵਿਚ ਪੈਂਦੀ ਨਿਊ ਗਾਰਡ ਕਲੌਨੀ ਵਿਚ ਹੈ। ਮਨੀਸ਼ ਅਗਰਵਾਲ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸ਼ੁਰੂ ਤੋਂ ਹੀ ਸਮਾਜ ਭਲਾਈ ਕਾਰਜਾਂ ਵਿਚ ਰੂਚੀ ਰਹੀ ਹੈ। ਉਹ ਕਈ ਸੰਸਥਾਵਾਂ ਵਿਚ ਕੰਮ ਵੀ ਕਰ ਰਹੇ ਹਨ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਫੈਲੇ ਬੇਰੁਜ਼ਗਾਰੀ, ਨਸ਼ਾ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਉਹ ‘ਆਪ’ ਪਾਰਟੀ ਨਾਲ ਜੁੜੇ ਹਨ ਅਤੇ ‘ਆਪ’ ਦੀ ਸਰਕਾਰ ਆਉਣ ਤੇ ਉਹ ਆਪਣੇ ਮਕਸਦ ਨੂੰ ਅਮਲੀ ਜਾਮਾ ਪਹਿਣਾਉਣਗੇ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply