ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਪੰਜਾਬ ਕਾਂਗਰਸ ਕਿਸਾਨ ਅਤੇ ਮਜ਼ਦੂਰ ਸੈਲ ਦੀ ਇੱਕ ਮੀਟਿੰਗ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਗੁਰਭੇਜ ਸਿੰਘ ਦੀ ਪ੍ਰਧਾਨਗੀ ਵਿਚ ਹੋਈ।

ਜਿਸ ਵਿਚ ਕਾਂਗਰਸ ਪਾਰਟੀ ਦੇ ਹਲਕਾ ਉਮੀਦਵਾਰ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਗਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ ਵੱਲੋਂ ਜੋ ਉਮੀਦਵਾਰ ਇਲਾਕੇ ਨੂੰ ਦਿੱਤਾ ਗਿਆ ਹੈ ਉਸ ਦੀਆਂ ਨੀਤੀਆਂ ਫਾਜ਼ਿਲਕਾ ਦੇ ਹਲਕੇ ਵਿਚ ਅਤੇ ਹੋਰਨਾਂ ਹਲਕਿਆਂ ਵਿਚ ਕੁਝ ਹੋਰ ਹਨ।ਸੰਬੋਧਤ ਕਰਦੇ ਹੋਏ ਗੁਰਭੇਜ ਸਿੰਘ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਸੈਲ ਦੇ ਪੱਕੇ ਸਿਪਾਹੀ ਹਨ ਅਤੇ ਪੰਜਾਬ ਚੇਅਰਮੈਨ ਇੰਦਰਜੀਤ ਸਿੰਘ ਜੀਰਾ ਦੇ ਨਾਲ ਬੀਤੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ।ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੀਆਂ ਨੀਤੀਆਂ ਨਾ ਬਦਲੀਆਂ ਤਾਂ ਜੋ ਹੁਕਮ ਪੰਜਾਬ ਚੇਅਮਰੈਨ ਇੰਦਰਜੀਤ ਸਿੰਘ ਜੀਰਾ ਦੇਣਗੇ।ਉੁਸ ਦੇ ਮੁਤਾਬਕ ਉਹ ਅਗਲੀ ਕਦਮ ਚੁੱਕਣ ਲਈ ਮਜ਼ਬੂਰ ਹੋਣਗੇ।ਇਸ ਮੌਕੇ ਪੰਜਾਬ ਮੀਤ ਪ੍ਰਧਾਨ ਅਵਤਾਰ ਸਿੰਘ ਬੁੱਟਰ, ਪੰਜਾਬ ਜਨਰਲ ਸਕੱਤਰ ਬਲਵਿੰਦਰ ਸਿੰਘ, ਸੁਖਵੰਤ ਸਿੰਘ ਵੈਰੜ, ਬਲਾਕ ਮੀਤ ਪ੍ਰਧਾਨ ਗੁਰਦੀਪ ਸਿੰਘ ਫੌਜੀ, ਬਲਾਕ ਜਨਰਲ ਸਕੱਤਰ ਸਵਰਣ ਸਿੰਘ, ਵੱਸਣ ਸਿੰਘ, ਸੁਖਵਿੰਦਰ ਸਿੰਘ, ਰਘੁਵੀਰ ਸਿੰਘ, ਮਨਜੀਤ ਸਿੰਘ, ਹਰਨੇਕ ਸਿੰਘ ਓਡੀਆਂ, ਜਸਵੰਤ ਸਿੰਘ ਸਰਪੰਚ ਓਡੀਆਂ, ਧਿਆਨ ਸਿੰਘ ਜੋੜਕੀ, ਬਾਬਾ ਵੀਰ ਸਿੰਘ, ਰਛਪਾਲ ਸਿੰਘ ਬਾਧਾ, ਪ੍ਰੀਤਮ ਸਿੰਘ ਰੋਹੀਵਾਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਕਬੂਲਸ਼ਾਹ ਖੁੱਬਣ ਹਾਜ਼ਰ ਸਨ।
Punjab Post Daily Online Newspaper & Print Media