ਹਰਚੋਵਾਲ, 13 ਜਨਵਰੀ (ਗਗਨਦੀਪ ਸਿੰਘ ਰਿਆੜ) – ਸੁਰਿਖਆ ਪ੍ਰਬੰਧਾਂ ਦੇ ਮੱਦੇਨਜ਼ਰ ਕਸਬਾ ਹਰਚੋਵਾਲ ਦੇ ਬਜਾਰ ਵਿੱਚ ਪੰਜਾਬ ਪੁਲਿਸ ਅਤੇ ਫੋਜ ਦੇ ਜਵਾਨਾਂ ਦੀ ਟੁਕੜੀ ਵੱਲੋ ਫਲੈਗ ਮਾਰਚ ਕੱਢਿਆਂ ਗਿਆ ।ਜਿਸ ਦੀ ਅਗਵਾਈ ਪੰਜਾਬ ਪੁਲਿਸ ਦੇ ਮਕਸਦ ਸੀ ਕਿ ਜੋ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਚੋਣਾਂ ਹੋ ਰਹੀਆਂ ਹਨ।ਇਹਨਾਂ ਚੋਣਾਂ ਦੋਰਾਨ ਕਿਸੇ ਵੀ ਸ਼ਰਾਰਤੀ ਅਨਸ਼ਰਾਂ ਵੱਲੋ ਕੋਈ ਗਲਤ ਕਦਮ ਨਾ ਚੁੱਕਿਆ ਜਾਵੇ ਜਾ ਫਿਰ ਕਿਸੇ ਵੀ ਤਰਾਂ ਦੀ ਕੋਈ ਮੰਦਭਾਗੀ ਘਟਨਾਂ ਨੂੰ ਕੋਈ ਅੰਜਾਮ ਨਾ ਦਿੱਤੇ ਜਾਵੇ।ਇਸ ਲਈ ਕੁੱਝ ਜਗਾ ਤੇ ਫੋਜ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ, ਜੋ ਮੁਸਤੈਦੀ ਨਾਲ ਡਿਉਟੀ ਨਿਭਾਅ ਰਹੇ ਹਨ।ਇਸੇ ਤਰਾਂ ਕਸਬਾ ਹਰਚੋਵਾਲ ਦੇ ਚੋਕ ਅੰਦਰ ਫੋਜ ਦੇ ਜਵਾਨਾਂ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ, ਕਿਉਕਿ ਕਿ ਕੁੱਝ ਬੁਥਾਂ `ਤੇ ਗਰਬੜ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ।ਜਿਸ ਨਾਲ ਨਿਜੱਠਣ ਲਈ ਪੰਜਾਬ ਪੁਲਿਸ 24 ਘੰਟੇ ਤਿਆਰ ਬਰ ਤਿਆਰ ਬੈਠੀ ਹੋਈ ਹੈ।ਜੇਕਰ ਕਿਸੇ ਵਿਅਕਤੀ ਕੋਈ ਵੀ ਸ਼ਕਾਇਤ ਹੈ ਤਾ ਐਸ.ਐਸ.ਪੀ ਬਟਾਲਾ ਦੇ ਦਫਤਰ ਸੂਚਿਤ ਕਰ ਸਕਦਾ ਹੈ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media