Wednesday, July 15, 2026

ਟਾਟਾ ਦੀ ਏਅਰ ਵਿਸਤਾਰਾ ਦੀਆਂ ਦਿੱਲੀ ਅਤੇ ਮੁੰਬਈ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਨਾਂ ਮਾਰਚ ਤੋਂ – ਗੁਨਬੀਰ ਸਿੰਘ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਇਰਸ ਮਿਸਟਰੀ ਦੇ ਜਾਣ ਤੋਂ ਬਾਅਦ ਟਾਟਾ ਗਰੁੱਪ ਦੀ ਰਾਮਦਾਸ ਪੁਰ ਨਾਲ ਇੱਕ ਡੂੰਘੀ ਸਾਂਝ ਬਣਦੀ ਨਜਰ ਆ ਰਹੀ ਹੈ।ਇਹ ਇਕ ਆਮ ਜਾਣਕਾਰੀ ਹੈ ਕਿ ਮਿਸਤਰੀ ਜੋ ਕਿ ਇਸ ਗਰੁੱਪ ਦਾ ਪ੍ਰਧਾਨ ਸੀ ਅੰਮ੍ਰਿਤਸਰ ਵਿਖੇ ‘ਟਰੀਲਿਅਮ ਮਾਲ’ ਦੇ ਪ੍ਰੋਜੇਕਟ ਤੋਂ ਨਾ ਖੁਸ਼ ਨਜਰ ਆ ਰਿਹਾ ਸੀ।

Air VistaraGunbir Singh

ਟਾਟਾ ਗਰੁੱਪ ਨੇ ਪਿਛਲੇ ਦਿਨੀਂ ਇਕ ਆਲੀਸ਼ਾਨ ਫਾਈਵ ਸਟਾਰ ਹੋਟਲ ‘ਤਾਜ ਸਵਰਨਾ’ ਦੇ ਨਾਂ ਤੇ ਖੋਲ੍ਹ ਕੇ ਇਸ ਸ਼ਹਿਰ ਵਿਚ ਨਵੀਂ ਪਹਿਲ ਦਿਖਾਈ ਹੈ।ਜਿਥੇ ਟਾਟਾ ਦੇ ਤਾਜ ਹੋਟਲ ਉੱਚ ਪੱਧਰ ਦੇ ਪਰਵਾਸੀਆਂ ਨੂੰ ਆਪਣੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹਨ, ਉਥੇ ਹੀ ‘ਤਾਜ ਸਵਰਨਾ’ ਇਸ ਸ਼ਹਿਰ ਦਾ ਅਨਮੋਲ ਰਤਨ ਬਣਦਾ ਜਾਪਦਾ ਹੈ।ਸਿਰਫ ਇਹ ਹੀ ਨਹੀਂ ਟਾਟਾ ਗਰੁੱਪ ਦਾ ‘ਏਅਰ ਵਿਸਤਾਰਾ’ ਜੋ ਕਿ ਸਿੰਗਾਪੁਰ ਏਅਰਲਾਈਨ ਦੇ ਨਾਲ ਸਾਂਝਾ ਆਧਾਰ ਹੈ ਸ਼੍ਰੀ ਅੰਮ੍ਰਿਤਸਰ ਵਿੱਚ ਜਲਦੀ ਹੀ ਪਰਵਾਸ ਕਰੇਗਾ।ਪਹਿਲੀ ਮਾਰਚ ਨੂੰ ਏਅਰ ਵਿਸਤਾਰ ਦਾ ਪਹਿਲਾ ਜਹਾਜ 1 ਮਾਰਚ ਨੂੰ ਦਿੱਲੀ ਤੋਂ ਪਵਿੱਤਰ ਨਗਰੀ ਅੰਮ੍ਰਿਤਸਰ ਆਵੇਗਾ ਜਦ ਕਿ 8 ਮਾਰਚ ਤੋਂ ਮੁੰਬਈ ਤੋਂ ਸਿੱਧੀ ਸੇਵਾ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਜਾਵੇਗੀ।ਇਹ ਦੋਵੇਂ ਸੇਵਾਵਾਂ ਹਫਤੇ ਵਿੱਚ 6 ਦਿਨ ਸੋਮਵਾਰ ਉਡਾਣ ਭਰਣਗੀਆਂ।ਸੋਮਵਾਰ ਇਹ ਸੇਵਾਵਾਂ ਬੰਦ ਰਹਿਣਗੀਆਂ।

ਪਿਛਲੇ ਸਾਲਾਂ ਦੌਰਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਵਾਸੀਆਂ ਦੀ ਆਵਾਜਾਈ ਨੂੰ ਮੱਦੇਨਜਰ ਰੱਖ ਕੇ ਨਵੀਆਂ ਥਾਵਾਂ ਦੇ ਉਦਘਾਟਨ ਕੀਤੇ ਗਏ।ਇਨ੍ਹਾਂ ਵਿੱਚ ਸਾਡਾ ਪਿੰਡ, ਪਾਰਟੀਸ਼ਨ ਮਿਊਜਿਅਮ, ਰਾਮਤੀਰਥ ਦਾ ਨਵਾਂ ਮੰਦਿਰ, ਵਾਰ ਮੈਮੋਰੀਅਲ ਅਤੇ ਮਿਊਜਿਅਮ ਅਤੇ ਹਰਿਮੰਦਿਰ ਸਾਹਿਬ ਦਾ ਮਲਟੀਮੀਡਿਆ ਸੈਂਟਰ ਅਤੇ ਗਲਿਆਰੇ ਦਾ ਸਮੁੱਚਾ ਵਿਸਤਾਰ, ਰਾਮਬਾਗ ਵਿਖੇ ਲੱਗਦੀ ਫੂਡ ਸਟਰੀਟ ਆਦਿ ਇਸ ਸ਼ਹਿਰ ਦੀਆਂ ਨਵੀਆਂ ਪਰਵਾਸੀ ਉਪਲਬਧੀਆਂ ਹਨ।ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਇਹਨਾਂ ਉਪਲਬਧੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਟਾਟਾ ਗਰੁੱਪ ਦੀ ਗੁਰੁ ਦੀ ਨਗਰੀ ਅਧੀਨ ਇਹ ਨਵੀਂ ਸਾਂਝ ਇਸ ਦੀ ਆਰਥਿਕ ਪਹਿਲ ਸਾਬਿਤ ਹੋਵੇਗੀ।ਇਹ ਕਦਮ ਨਾ ਸਿਰਫ ਪਰਵਾਸੀਆਂ ਲਈ ਆਰਾਮਦਾਇਕ ਸਾਬਿਤ ਹੋਣਗੇ ਬਲਕਿ ਉਹਨਾਂ ਨੂੰ ਵਧੇਰੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਲਈ ਪ੍ਰੇਰਿਤ ਕਰਣਗੇ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply