Sunday, February 1, 2026

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਟਲੀ ਦੇ ਅੰਬੈਸਡਰ ਲੋਰੈਂਜ਼ੋ ਐਨਜੇਲੋਨੀ ਦਾ ਕੀਤਾ ਸਵਾਗਤ

ਅੰਮ੍ਰਿਤਸਰ, 17 ਜਨਵਰੀ (ਗੁਰਪ੍ਰੀਤ ਸਿੰਘ) – ਇਟਲੀ ਦੇ ਅੰਬੈਸਡਰ ਮਿਸਟਰ ਲੋਰੈਂਜ਼ੋ ਐਨਜੇਲੋਨੀ ਸ੍ਰੀ ਹਰੀਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਜਿਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

 PPN1701201701A

ਇਸ ਸਮੇਂ ਲੋਰੈਂਜ਼ੋ ਐਨਜੇਲੋਨੀ ਨੇ ਕਿਹਾ ਕਿ ਇਟਲੀ ਵਿਚ ਪੰਜਾਬ ਦੇ ਬਹੁਤ ਸਾਰੇ ਸਿੱਖ ਵੱਸਦੇ ਹਨ, ਜੋ ਖਾਸ ਕਰਕੇ ਮਾਝੇ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਤੇ ਉਹ ਆਪਸ ਵਿਚ ਬੜੇ ਪਿਆਰ ਨਾਲ ਅਤੇ ਖੁਸ਼ੀ ਨਾਲ ਰਹਿੰਦੇ ਹਨ, ਜਿਸ ਕਾਰਨ ਇਟਲੀ ਵਾਸੀ ਵੀ ਉਨ੍ਹਾਂ ਦਾ ਬਹੁਤ ਮਾਨ ਮਾਣ ਕਰਦੇ ਹਨ। ਸਾਰੇ ਹੀ ਇਕ ਦੂਸਰੇ ਨਾਲ ਮਿਲ ਕੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਇਥੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਹਨ ਅਤੇ ਉਹ ਬਹੁਤ ਖੂਸ਼ੀ ਮਹਿਸੂਸ ਕਰ ਰਹੇ ਹਨ।ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਲੋਈ ਅਤੇ ਗੁਰੂ ਦੀ ਬਖਸ਼ਿਸ਼ ਸਿਰੋਪਾਉ ਭੇਂਟ ਕੀਤਾ ਅਤੇ ਉਨ੍ਹਾਂ ਦੇ ਨਾਲ ਆਈ ਉਨ੍ਹਾਂ ਦੀ ਸੈਕਟਰੀ ਫਰੈਂਸੇਸਕਾ ਡੇਟੋਲਾ ਨੂੰ ਵੀ ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਸੰਤ ਬਾਬਾ ਮਾਨ ਸਿੰਘ ਭੇਵੇ ਵਾਲਿਆਂ ਵਲੋਂ ਵੀ ਮੈਡਮ ਅਤੇ ਲੋਰੈਂਜ਼ੋ ਐਨਜੇਲੋਨੀ ਅੰਬੈਸਡਰ ਨੂੰ ਲੋਈ ਤੇ ਸਿਰੋਪਾਉ ਤੇ ਖਾਸ ਤੋਰ ਤੇ ਉਨ੍ਹਾਂ ਦੀ ਪਤਨੀ ਲਈ ਵੀ ਇਕ ਸ਼ਾਲ ਦਿੱਤਾ ਗਿਆ।
ਇਸ ਮੋਕੇ ਉਨ੍ਹਾਂ ਦੇ ਨਾਲ ਜਥੇਦਾਰ ਗੁਰਬਚਨ ਸਿੰਘ ਦੇ ਪੀ.ਏ ਸਤਿੰਦਰਪਾਲ ਸਿੰਘ, ਸੂਚਨਾ ਅਧਿਕਾਰੀ ਗੁਰਬਚਨ ਸਿੰਘ, ਥਾਣਾ ਗਲਿਆਰਾ ਦੇ ਮੁਖੀ ਸੁਖਦੇਵ ਸਿੰਘ, ਬਲਜਿੰਦਰ ਸਿੰਘ ਅਤੇ ਇੰਡੀਆ ਸਿੱਖ ਕਮਿਨਿਉਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਉਨ੍ਹਾਂ ਦੇ ਨਾਲ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply