ਸੰਦੌੜ, 17 ਜਨਵਰੀ (ਹਰਮਿੰਦਰ ਸਿੰਘ ਭੱਟ)- ਉਘੇ ਸਮਾਜ ਸੇਵੀ ਲੱਖਾ ਚੂਹੜਚੱਕ ਦਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤ ਮੰਜ਼ਿਲਾਂ ਦੇ ਭਰਵੇਂ ਹੁੰਗਾਰੇ ਤੋ ਬਾਅਦ ਅਗਲੇ ਗੀਤ `ਯਾਰੀਆਂ `ਤੇ ਬੈਨ` ਗੀਤ ਦਾ ਪੋਸਟਰ ਰੂਪਾ ਖਾਨਪੁਰ, ਗੀਤਕਾਰ ਅਵਤਾਰ ਮੰਡ ਅਤੇ ਗਗਨ ਧਾਲੀਵਾਲ ਦੀ ਸਮੁਚੀ ਟੀਮ ਵਲੋਂ ਰੀਲੀਜ਼ ਕੀਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੱਖਾ ਚੂਹੜਚੱਕ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ ਅਤੇ ਖ਼ਾਸਕਰ ਪੰਜਾਬ ਦੀ ਅਣਖੀ ਨੌਜਵਾਨੀ ਨੂੰ ਅਜੋਕੇ ਫੋਕੀ ਸ਼ੁਹਰਤ ਪਾਉਣ ਦੀ ਲਾਲਚ ਵਾਲੇ ਗੀਤਕਾਰਾਂ ਅਤੇ ਗਾਇਕਾਂ ਨੇ ਅਸ਼ਲੀਲ ਬੋਲਾਂ ਅਤੇ ਵੀਡੀਓ ਰਾਹੀ ਲੱਚਰਤਾ ਅਤੇ ਨਸ਼ਿਆਂ ਵੱਲ ਨੂੰ ਧੱਕਿਆ ਜਾ ਰਿਹਾ ਹੈ ਜੋ ਕਿ ਅਤਿ ਚਿੰਤਾ ਜਨਕ ਵਿਸ਼ਾ ਬਣਦਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਗੀਤ ”ਯਾਰੀਆਂ ਤੇ ਬੈਨ” ਵਿਕੀ ਗਿੱਲ ਵੱਲੋਂ ਲਿਖਿਆ ਗਿਆ ਅਤੇ ਇਸ ਦੇ ਸਭਿਅਕ ਬੋਲਾਂ ਦੀਆਂ ਸੰਗੀਤਕ ਧੂੰਨਾਂ ਨੂੰ ਦੇਸ਼ੀਂ ਕ੍ਰਿਊ ਕੰਪਨੀ ਵੱਲੋਂ ਪਰੋਇਆ ਗਿਆ ਹੈ ਜੋ ਕਿ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ।ਇਸ ਗੀਤ ਦੇ ਨਿਰਮਾਤਾ ਅਮਰੀਕ ਸਿੰਘ (ਯੂ. ਕੇ) ਅਤੇ ਗੁਰਪਿੰਦਰ ਬਰਾੜ, ਐਡੀਟਰ ਗੋਬਿੰਦਪੁਰੀਆ ਤੋਂ ਇਲਾਵਾ ਕੰਪੋਜ਼ਰ ਸੁੱਖਣ ਸਿੰਘ ਅਤੇ ਡੀਜਾਇਨ ਅਵਨੀਸ਼ ਸੱਗੂ ਵੱਲੋਂ ਕੀਤਾ ਗਿਆ ਹੈ।
Punjab Post Daily Online Newspaper & Print Media