Tuesday, November 24, 2026

ਅੱਧਾ ਕਿੱਲੋ ਅਫੀਮ ਸਮੇਤ ਇੱਕ ਕਾਬੂ, ਪਰਚਾ ਦਰਜ਼

ਸੰਦੌੜ, 17 ਜਨਵਰੀ (ਹਰਮਿੰਦਰ ਸਿੰਘ ਭੱਟ)-ਸਬ ਇੰਸਪੈਕਟਰ ਕੁਲਵੰਤ ਕੌਰ ਮੁੱਖ ਅਫਸਰ ਥਾਣਾ ਸੰਦੌੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਿਸ ਵਿੱਚ

PPN1701201710

ਸਹਾਇਕ ਥਾਣੇਦਾਰ ਖਲੀਲ ਮੁਹੰਮਦ, ਹਵਾਲਦਾਰ ਰਵਿੰਦਰ ਸਿੰਘ ਅਤੇ ਬਿੱਕਰ ਸਿੰਘ ਆਦਿ ਸ਼ਾਮਿਲ ਸਨ, ਨੂੰ ਦੌਰਾਨ-ਏ-ਚੈਕਿੰਗ ਕਲਿਆਣ ਦਾ ਪੁੱਲ ਵਿਖੇ ਇੱਕ ਮੋਟਰਸਾਈਕਲ ਨੰਬਰ ਪੀ ਬੀ 10 ਐਫ ਏ 1250 ਬਜਾਜ ਪਲਟੀਨਾ ਦੇ ਸਵਾਰ ਕੋਲੋਂ ਅੱਧਾ ਕਿੱਲੋ ਅਫੀਮ ਬਰਾਮਦ ਕਰਨ ਚ ਸਫਲਤਾ ਹਾਸਿਲ ਹੋਈ ਹੈ।ਵਿਆਕਤੀ ਦੀ ਪਛਾਣ ਸ਼ੇਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਲਹਿਰਾਥਾਣਾ ਡੇਹਲੋਂ ਵਜੋਂ ਹੋਈ ਹੈ।ਮੁਲਜਮ ਖਿਲਾਫ ਧਾਰਾ 18/61/85 ਐਨ.ਡੀ.ਪੀ.ਸੀ ਐਕਟ ਅਧੀਨ ਮੁਕੱਦਮਾ ਨੰਬਰ5 ਮਿਤੀ 16 ਜਨਵਰੀ 2017 ਥਾਣਾ ਸੰਦੌੜ ਵਿਖੇ ਦਰਜ ਕਰ ਲਿਆ ਗਿਆ ਹੈ।ਮੈਡਮ ਕੁਲਵੰਤ ਕੌਰ ਅਨੁਸਾਰ ਮੁਲਜਮ ਦਾ ਰਿਮਾਂਡ ਲੈ ਕੇ ਹੋਰ ਤਫਤੀਸ਼ ਅਮਲ ਚ ਲਿਆਂਦੀ ਜਾਵੇਗੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply